ਲੰਡਨ- ਕੌਮਾਂਤਰੀ ਬਾਜ਼ਾਰ 'ਚ ਇਸ ਸਾਲ ਦੇ ਸਿਖਰ ਪੱਧਰ 'ਤੇ ਪਹੁੰਚਣ ਤੋਂ ਬਾਅਦ ਸਊਦੀ ਅਰਬ ਤੋਂ ਰਿਕਾਰਡ ਬਰਾਮਦ ਦੇ ਅੰਕੜੇ ਆਉਣ ਦੇ ਕਾਰਨ ਸ਼ੁਕਰਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਵੇਖੀ ਗਈ। ਲੰਡਨ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨ 66.93 ਡਾਲਰ ਪ੍ਰਤੀ ਬੈਰਲ ਦੇ ਸਾਲ ਦੇ ਸਿਖਰ ਪੱਧਰ ਨੂੰ ਛੂਹਣ ਤੋਂ ਬਾਅਦ ਸ਼ੁਕਰਵਾਰ ਨੂੰ ਬਰੇਂਟ ਕਰੂਡ 48 ਸੈਂਟ ਫਿਸਲ ਕੇ 66.30 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਅਮਰੀਕੀ ਕਰੂਡ ਵੀ 8 ਸੈਂਟ ਟੁੱਟ ਕੇ 59.55 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਇਹ ਪਿਛਲੇ ਦਿਨ 59.85 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਗਿਆ ਸੀ। ਹਾਲਾਂਕਿ ਸਾਊਦੀ ਅਰਬ ਦੇ ਇਸ ਬਿਆਨ ਤੋਂ ਬਾਅਦ ਕਿ ਅਪ੍ਰੈਲ 'ਚ ਉਸ ਦੀ ਬਰਾਮਦ ਵੱਧ ਕੇ 30.8 ਲੱਖ ਬੈਰਲ ਰੋਜ਼ਾਨਾ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ, ਕੱਚਾ ਤੇਲ ਫਿਸਲ ਗਿਆ। ਜ਼ਿਕਰਯੋਗ ਹੈ ਕਿ ਅਪ੍ਰੈਲ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ 20 ਤੋਂ 25 ਫ਼ੀਸਦੀ ਤਕ ਦਾ ਉਛਾਲ ਆ ਚੁੱਕਾ ਹੈ।
ਪੁਰਾਣੇ ਵਾਹਨਾਂ 'ਤੇ ਰੋਕ 18 ਮਈ ਤੱਕ ਵਧੀ
NEXT STORY