ਨਵੀਂ ਦਿੱਲੀ- ਲੇਨੋਵੋ ਨੇ ਆਪਣੇ ਬਜਟ ਸਮਾਰਟਫੋਨ ਦੀ ਸੀਰੀਜ਼ ਦਾ ਨਵਾਂ ਸਮਾਰਟਫੋਨ ਏ3900 ਲਾਂਚ ਕੀਤਾ ਹੈ। ਇਸ ਫੋਨ ਨੂੰ ਕੰਪਨੀ ਨੇ ਆਪਣੀ ਚਾਈਨਾ ਦੀ ਵੈਬਸਾਈਟ 'ਤੇ ਲਾਂਚ ਕੀਤਾ ਹੈ, ਇਸ ਨਵੇਂ ਸਮਾਰਟਫੋਨ ਦੀ ਕੀਮਤ ਲੱਗਭਗ 80 ਡਾਲਰ (4960 ਰੁਪਏ) ਹੋਵੇਗੀ। ਲੇਨੋਵੋ ਏ3900 'ਚ 5 ਇੰਚ ਡਿਸਪਲੇ ਹੈ ਜਿਸ ਦੀ ਪਿਕਸਲ ਰੈਜ਼ੇਲਿਊਸ਼ਨ 480 ਗੁਣਆ 854 ਹੈ।
ਇਸ ਦਾ ਪ੍ਰੋਸੈਸਰ 1.2 ਜੀ.ਐਚ.ਜ਼ੈਡ. ਕਵਾਡਕੋਰ ਮੀਡੀਆਟੈਕ ਹੈ। ਇਸ ਫੋਨ ਦੀ ਰੈਮ 512 ਹੈ ਨਾਲ ਹੀ ਇਸ ਦਾ ਓ.ਐਸ. 4.4 ਕਿਟਕੈਟ ਹੈ ਇਸ ਫੋਨ ਦੀ ਇੰਟਰਨਲ ਮੈਮੋਰੀ 4 ਜੀ.ਬੀ. ਹੋਵੇਗੀ। ਇਸ ਫੋਨ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਇੰਨਾ ਸਸਤਾ ਫੋਨ ਹੋਣ ਦੇ ਬਾਅਦ ਵੀ ਇਹ ਫੋਨ 4ਜੀ ਹੈ। ਇੰਨੀ ਘੱਟ ਕੀਮਤ 'ਚ ਬੈਟਰੀ ਬੇਹਦ ਸ਼ਾਨਦਾਰ ਜੋ 2300 ਐਮ.ਏ.ਐਚ. ਦੀ ਹੈ।
ਕਾਰ ਕੰਪਨੀਆਂ ਦੀ ਵਿਕਰੀ 'ਚ ਵਾਧਾ
NEXT STORY