ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਹੌਂਡਾ ਵਰਗੀਆਂ ਵੱਡੀਆਂ ਕਾਰ ਕੰਪਨੀਆਂ ਦੀ ਵਿਕਰੀ 'ਚ ਅਪ੍ਰੈਲ 'ਚ ਜ਼ੋਰਦਾਰ ਵਾਧਾ ਦਰਜ ਹੋਇਆ ਹੈ। ਮੁੱਖ ਰੂਪ ਨਾਲ ਨਵੇਂ ਮਾਡਲਾਂ ਦੇ ਜ਼ੋਰ 'ਤੇ ਇਨ੍ਹਾਂ ਕੰਪਨੀਆਂ ਦੀ ਵਿਕਰੀ ਵਧੀ ਹੈ।
ਹਾਲਾਂਕਿ, ਮਹੀਨੇ ਦੇ ਦੌਰਾਨ ਮਹਿੰਦਰਾ ਐਂਡ ਮਹਿੰਦਰਾ ਦੀ ਵਾਹਨ ਵਿਕਰੀ 'ਚ ਸਿਰਫ 1 ਫ਼ੀਸਦੀ ਦਾ ਵਾਧਾ ਹੋਇਆ । ਉਥੇ ਹੀ ਜਨਰਲ ਮੋਟਰਸ ਦੀ ਵਿਕਰੀ 'ਚ 31.87 ਫ਼ੀਸਦੀ ਗਿਰਾਵਟ ਆਈ।
-ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ 27.3 ਫ਼ੀਸਦੀ ਵੱਧ ਕੇ 1,00,709 ਇਕਾਈ ਰਹੀ।
-ਹੁੰਡਈ ਮੋਟਰ ਇੰਡੀਆ ਦੀ ਵਿਕਰੀ 9.5 ਫ਼ੀਸਦੀ ਵੱਧ ਕੇ 38,601 ਇਕਾਈ ਰਹੀ।
-ਹੌਂਡਾ ਕਾਰਸ ਇੰਡੀਆ ਦੀ ਵਿਕਰੀ ਵੀ 14 ਫ਼ੀਸਦੀ ਵੱਧ ਕੇ 12,636 ਇਕਾਈ 'ਤੇ ਪਹੁੰਚ ਗਈ।
-ਆਇਸ਼ਰ ਬ੍ਰਾਂਡ ਦੇ ਟਰੱਕਾਂ ਅਤੇ ਬੱਸਾਂ ਦੀ ਵਿਕਰੀ ਅਪ੍ਰੈਲ 'ਚ 11.8 ਫ਼ੀਸਦੀ ਵੱਧ ਕੇ 3,838 ਇਕਾਈ 'ਤੇ ਪਹੁੰਚ ਗਈ।
ਦੋਪਹੀਆ ਸ਼੍ਰੇਣੀ
-ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦੀ ਵਿਕਰੀ ਵੱਧ ਕੇ 3,40,791 ਇਕਾਈਆਂ ਰਹੀ।
-ਰਾਇਲ ਇਨਫੀਲਡ ਦੀ ਵਿਕਰੀ 43 ਫ਼ੀਸਦੀ ਵੱਧ ਕੇ 33,118 ਇਕਾਈ 'ਤੇ ਪਹੁੰਚ ਗਈ ।
-ਸੁਜ਼ੂਕੀ ਮੋਟਰਸਾਈਕਲ ਇੰਡੀਆ ਦੀ ਵਿਕਰੀ 'ਚ 1 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ।
ਸਿਖਰ ਪੱਧਰ ਨੂੰ ਛੂਹਣ ਤੋਂ ਬਾਅਦ ਕੱਚਾ ਤੇਲ ਫਿਸਲਿਆ
NEXT STORY