ਅਨਾਊਂਸ ਕਰਨ ਦੇ ਪੂਰੇ ਇਸ ਸਾਲ ਬਾਅਦ ਮਾਈਕਰੋਮੈਕਸ ਨੇ ਆਖਿਰਕਾਰ ਕੈਨਵਸ ਲੈਪਟੈਬ ਲਾਂਚ ਕਰ ਦਿੱਤਾ ਹੈ। ਇਹ ਲੈਪਟਾਪ-ਟੈਬਲੇਟ ਹਾਈਬ੍ਰਿਡ ਡਿਵਾਈਸ ਅਮੇਜ਼ਨ 'ਤੇ 6 ਮਈ ਤੋਂ ਐਕਸਕਲੂਸਿਵ ਵੇਚਿਆ ਜਾਵੇਗਾ। ਇਸ ਡਿਵਾਈਸ 'ਚ ਵਿੰਡੋਜ਼ ਪਾਵਰਡ ਟੈਬਲੇਟ ਤੇ ਇਕ ਡਾਕੇਬਲ ਕੀਬੋਰਡ ਹੈ। ਇਸ ਲੈਪਟੈਬ 'ਚ 10.1 ਇੰਚ ਡਬਲਯੂ.ਐਕਸ.ਜੀ.ਏ. (1280 ਗੁਣਾ 800 ਪਿਕਸਲ) ਆਈ.ਪੀ.ਐਸ. ਟੱਚ ਡਿਸਪਲੇ ਹੈ।
ਇਸ 'ਚ 1.83 ਗੀਗਾਹਾਰਟਜ਼ ਇੰਟੇਲ ਐਟਮ ਜ਼ੈਡ3735ਐਫ ਕਵਾਡਕੋਰ ਪ੍ਰੋਸੈਸਰ ਤੇ 2 ਜੀ.ਬੀ. ਰੈਮ ਹੈ। ਇਸ ਡਿਵਾਈਸ 'ਚ 32 ਜੀ.ਬੀ. ਸਟੋਰੇਜ ਤੇ ਇਕ ਮਾਈਕਰੋ ਐਸ.ਡੀ. ਕਾਰਡ ਸਟਾਲ ਹੈ। ਇਹ ਡਿਵਾਈਸ ਵਿੰਡੋਜ਼ 8.1 'ਤੇ ਚੱਲਦਾ ਹੈ। ਇਸ ਟੈਬਲੇਟ ਪਾਰਟ 'ਚ 2 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 'ਚ 7700 ਐਮ.ਏ.ਐਚ. ਦੀ ਬੈਟਰੀ ਹੈ।
ਹੈਂ ਇੰਨੀ ਘੱਟ ਕੀਮਤ 'ਚ ਇੰਨਾ ਸ਼ਾਨਦਾਰ 4ਜੀ ਸਮਾਰਟਫੋਨ
NEXT STORY