ਇਕ ਤਾਜ਼ਾ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਡੀ ਮਾਸ ਇੰਡੈਕਸ ਅਤੇ ਡਿਮੈਂਸ਼ੀਆ ਵਿਚਾਲੇ ਕਾਫੀ ਗੂੜ੍ਹਾ ਸੰਬੰਧ ਹੈ। ਅੰਕੜਿਆਂ 'ਚ ਦੇਖਿਆ ਗਿਆ ਹੈ ਕਿ ਅੱਧਖੜ੍ਹ ਉਮਰ ਵਾਲੇ ਮੋਟਾਪੇ ਤੋਂ ਪੀੜਤ ਵਿਅਕਤੀਆਂ ਦਾ ਬਾਡੀ ਮਾਸ ਇੰਡੈਕਸ 30 ਕਿ.ਗ੍ਰਾ./ਐੱਮ.-2 ਸੀ ਅਤੇ ਸਿਹਤਮੰਦ ਵਿਅਕਤੀਆਂ ਦੇ ਮੁਕਾਬਲੇ 'ਚ ਉਨ੍ਹਾਂ 'ਚ ਡਿਮੈਂਸ਼ੀਆ ਹੋਣ ਦਾ ਖਤਰਾ 30 ਫੀਸਦੀ ਵਧੇਰੇ ਸੀ। ਇਸ ਅਧਿਐਨ ਦੇ ਅੰਕੜੇ ਪਿਛਲੀਆਂ ਖੋਜਾਂ ਤੋਂ ਵੱਖਰੇ ਸਨ, ਜਿਨ੍ਹਾਂ 'ਚ ਇਹ ਸੁਝਾਅ ਦਿੱਤਾ ਗਿਆ ਸੀ ਕਿ ਮੋਟਾਪੇ ਕਾਰਨ ਡਿਮੈਂਸ਼ੀਆ ਦਾ ਖਤਰਾ ਵਧੇਰੇ ਰਹਿੰਦਾ ਹੈ।
ਲੰਦਨ ਦੇ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ ਅਤੇ ਓਕਸੋਨ ਐਪੀਡੈਮੀਓਲੌਜੀ ਨੇ 20 ਲੱਖ ਲੋਕਾਂ ਦੇ ਮੈਡੀਕਲ ਰਿਕਾਰਡ ਦੀ ਜਾਂਚ ਕੀਤੀ। ਇਨ੍ਹਾਂ ਲੋਕਾਂ ਦੀ ਔਸਤ ਉਮਰ ਅਧਿਐਨ ਕਾਲ ਦੀ ਸ਼ੁਰੂਆਤ 'ਚ 55 ਸਾਲ ਸੀ ਅਤੇ ਇਨ੍ਹਾਂ ਦਾ ਬਾਡੀ ਮਾਸ ਇੰਡੈਕਸ 26.5 ਕਿ. ਗ੍ਰਾ/ਐੱਮ.-2 ਸੀ। ਇਹ ਉਸ ਰੇਂਜ 'ਚ ਸਨ, ਜਿਸ ਨੂੰ ਆਮ ਤੌਰ 'ਤੇ ਵਧੇਰੇ ਭਾਰ ਵਾਲਾ ਕਿਹਾ ਜਾਂਦਾ ਹੈ। ਅਗਲੇ 9 ਸਾਲਾਂ ਦੌਰਾਨ ਲੱਗਭਗ 50 ਹਜ਼ਾਰ ਲੋਕਾਂ 'ਚ ਡਿਮੈਂਸ਼ੀਆ ਦਾ ਰੋਗ ਪਾਇਆ ਗਿਆ। ਜੋ ਲੋਕ ਅੱਧਖੜ੍ਹ ਉਮਰ 'ਚ ਘੱਟ ਭਾਰ ਵਾਲੇ ਸਨ, ਉਨ੍ਹਾਂ 'ਚ ਸਿਹਤਮੰਦ ਲੋਕਾਂ ਦੇ ਮੁਕਾਬਲੇ 34 ਫੀਸਦੀ ਡਿਮੈਂਸ਼ੀਆ ਵਧੇਰੇ ਪਾਇਆ ਗਿਆ।
ਹਰੇਕ ਮੋਟੇ ਵਿਅਕਤੀ, ਜਿਸ ਦਾ ਬਾਡੀ ਮਾਸ ਇੰਡੈਕਸ 40 ਕਿ. ਗ੍ਰਾ/ਐੱਮ.-2 ਸੀ, ਉਸ 'ਚ ਸਾਧਾਰਨ ਭਾਰ ਵਾਲੇ ਲੋਕਾਂ ਦੇ ਮੁਕਾਬਲੇ ਡਿਮੈਂਸ਼ੀਆ ਦਾ ਖਤਰਾ 29 ਫੀਸਦੀ ਘੱਟ ਸੀ। ਬਾਡੀ ਮਾਸ ਇੰਡੈਕਸ 'ਚ ਵਾਧਾ ਹੋਣਾ 25 ਕਿ. ਗ੍ਰਾ./ਐੱਮ.-2 ਤੋਂ ਉੱਪਰ ਬਾਡੀ ਮਾਸ ਇੰਡੈਕਸ ਵਾਲੇ ਲੋਕ, ਜਿਨ੍ਹਾਂ ਨੂੰ ਮੋਟਾਪੇ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ, ਉਨ੍ਹਾਂ 'ਚ ਹੌਲੀ-ਹੌਲੀ ਡਿਮੈਂਸ਼ੀਆ ਦਾ ਖਤਰਾ ਘੱਟ ਹੁੰਦਾ ਗਿਆ ਸੀ ਅਤੇ ਇਹ ਰੁਝਾਨ 35 ਕਿ. ਗ੍ਰਾ/ਐੱਮ.-2 ਜਾਂ ਇਸ ਤੋਂ ਉੱਪਰ ਬਾਡੀ ਮਾਸ ਇੰਡੈਕਸ ਵਾਲੇ ਲੋਕਾਂ 'ਚ ਮੌਜੂਦ ਰਿਹਾ ਸੀ।
ਖੋਜਕਾਰਾਂ ਅਨੁਸਾਰ ਸਾਨੂੰ ਘੱਟ ਭਾਰ ਅਤੇ ਡਿਮੈਂਸ਼ੀਆ ਦੇ ਵਧਦੇ ਖਤਰੇ ਵਿਚਾਲੇ ਸੰਬੰਧ ਦੇ ਨਤੀਜਿਆਂ ਅਤੇ ਕਾਰਨਾਂ 'ਤੇ ਧਿਆਨ ਦੇਣ ਦੀ ਲੋੜ ਹੈ। ਇਸ ਅਧਿਐਨ ਨੇ ਡਿਮੈਂਸ਼ੀਆ ਦੇ ਰੱਖਿਆਤਮਕ ਕਾਰਕਾਂ ਦੀ ਖੋਜ ਵਿਚਾਲੇ ਨਵੇਂ ਦਰਵਾਜ਼ੇ ਖੋਲ੍ਹੇ ਹਨ। ਜੇਕਰ ਅਸੀਂ ਇਹ ਸਮਝ ਸਕੀਏ ਕਿ ਕਿਉਂ ਹਾਈ ਬਾਡੀ ਮਾਸ ਇੰਡੈਕਸ ਵਾਲੇ ਲੋਕਾਂ 'ਚ ਡਿਮੈਂਸ਼ੀਆ ਦਾ ਖਤਰਾ ਘੱਟ ਹੁੰਦਾ ਹੈ ਤਾਂ ਇਹ ਸੰਭਵ ਹੈ ਕਿ ਡਿਮੈਂਸ਼ੀਆ ਦੇ ਨਵੇਂ ਇਲਾਜ ਵਿਕਸਿਤ ਕੀਤੇ ਜਾ ਸਕਣ।
ਔਰਤਾਂ ਰਾਤ ਨੂੰ ਤੇ ਮਰਦ ਸਵੇਰੇ ਕਰਨਾ ਚਾਹੁੰਦੇ ਹਨ ਸੈਕਸ
NEXT STORY