ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਦੀ ਵਿਕਰੀ 27 ਫੀਸਦੀ ਵਧੀ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਤੋਂ 29.6 ਫੀਸਦੀ ਵੱਧ ਹੈ। ਪਿਛਲੇ ਸਾਲ ਅਪ੍ਰੈਲ 'ਚ ਕੰਪਨੀ ਨੇ 86,196 ਕਾਰਾਂ ਵੇਚੀਆਂ ਸਨ। ਕੰਪਨੀ ਨੇ ਦੱਸਿਆ ਕਿ ਅਪ੍ਰੈਲ, 2015 ਦੇ ਦੌਰਾਨ ਘਰੇਲੂ ਬਾਜ਼ਾਰ 'ਚ ਉਸ ਦੀ ਵਿਕਰੀ 27.3 ਫੀਸਦੀ ਵੱਧ ਕੇ 1,00,709 ਕਾਰਾਂ 'ਤੇ ਪਹੁੰਚ ਗਈ ਜੋ ਪਿਛਲੇ ਸਾਲ ਦੇ ਇਸੇ ਮਹੀਨੇ 'ਚ 79,119 ਕਾਰਾਂ ਦੀ ਸੀ।
ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਇਸੇ ਮਹੀਨੇ ਦੇ ਦੌਰਾਨ ਉਸ ਦੀ ਛੋਟੀ ਕਾਰਾਂ ਦੀ ਵਿਕਰੀ 35.9 ਫੀਸਦੀ ਵੱਧ ਕੇ 35,403 ਕਾਰਾਂ 'ਤੇ ਪਹੁੰਚ ਗਈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ 'ਚ 26,043 ਕਾਰਾਂ ਦੀ ਸੀ। ਛੋਟੀ ਕਾਰ 'ਚ ਆਲਟੋ ਅਤੇ ਵੈਗਨ-ਆਰ ਬ੍ਰਾਂਡ ਸ਼ਾਮਲ ਹਨ। ਇਸੇ ਤਰ੍ਹਾਂ ਕੰਪੈਕਟ ਕਾਰ ਬਲਾਕ 'ਚ ਕੰਪਨੀ ਦੀ ਵਿਕਰੀ 8.7 ਫੀਸਦੀ ਵੱਧ ਕੇ 42,297 ਕਾਰਾਂ 'ਤੇ ਪਹੁੰਚ ਗਈ। ਪਿਛਲੇ ਸਾਲ ਦੇ ਇਸੇ ਮਹੀਨੇ 'ਚ ਕੰਪਨੀ ਨੇ ਕੁਲ 38,926 ਕਾਰਾਂ ਵੇਚੀਆਂ ਸਨ। ਕੰਪੈਕਟ ਬਲਾਕ 'ਚ ਕੰਪਨੀ ਸਵਿਫਟ, ਐਸਟਿਲੋ, ਰਿਟਜ਼, ਬ੍ਰਾਂਡ ਦੀਆਂ ਕਾਰਾਂ ਬਣਾਉਂਦੀ ਹੈ।
ਆਸੂਸ ਭਾਰਤ ਲੈ ਕੇ ਆਏਗਾ ਜ਼ੈਨਫੋਨ 2 ਦਾ 5ਵਾਂ ਵੈਰੀਐਂਟ
NEXT STORY