ਨਵੀਂ ਦਿੱਲੀ- ਆਸੂਸ ਜ਼ੈਨਫੋਨ 2 ਦੇ ਪਹਿਲਾਂ ਹੀ ਭਾਰਤ 'ਚ 4 ਵੈਰੀਐਂਟ ਉਤਾਰੇ ਜਾ ਚੁੱਕੇ ਹਨ। ਬਹੁਤ ਜਲਦੀ ਜ਼ੈਨਫੋਨ 2 ਦਾ 5ਵਾਂ ਵੈਰੀਐਂਟ ਵੀ ਭਾਰਤ ਆਉਣ ਵਾਲਾ ਹੈ। ਤਾਈਵਾਨੀ ਕੰਪਨੀ ਆਸੂਸ ਨੇ ਜ਼ੈਨਫੋਨ 2 ਦਾ 128 ਜੀ.ਬੀ. ਵਾਲਾ ਮਾਡਲ ਫਲਿਪਕਾਰਟ 'ਤੇ ਲਿਸਟ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫਲਿਪਕਾਰਟ ਆਸੂਸ ਦਾ ਆਫੀਸ਼ਿਅਲ ਪਾਰਟਨਰ ਹੈ।
ਇਸ ਮਾਡਲ ਦੀ ਕੀਮਤ 29999 ਰੁਪਏ ਰੱਖੀ ਗਈ ਹੈ ਪਰ ਇਸ ਫੋਨ ਦੀ ਅਵੈਲੇਬਿਲਿਟੀ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। 128 ਜੀ.ਬੀ. ਇੰਟਰਨਲ ਸਟੋਰੇਜ ਦੇ ਇਲਾਵਾ ਲੇਟੇਸਟ ਆਸੂਸ ਸਮਾਰਟਫੋਨ 'ਚ ਉਹੀ ਸਾਰੇ ਫੀਚਰਸ ਹਨ ਜੋ 32 ਜੀ.ਬੀ. ਤੇ 64 ਜੀ.ਬੀ. ਵੈਰੀਐਂਟਸ 'ਚ ਹੈ।
ਸਨੈਪਡੀਲ ਦੇ CEO 'ਤੇ FIR ਦੇ ਹੁਕਮ
NEXT STORY