ਨਵੀਂ ਦਿੱਲੀ- ਪ੍ਰੀਮੀਅਮ ਵਰਗ ਦੀ ਕਾਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਫੋਰਡ ਇੰਡੀਆ ਦੀ ਇਸ ਸਾਲ ਅਪ੍ਰੈਲ ਵਿਚ ਘਰੇਲੂ ਵਿਕਰੀ 25.86 ਫੀਸਦੀ ਘੱਟ ਕੇ 4931 ਵਾਹਨ ਰਹਿ ਗਈ ਹੈ। ਪਿਛਲੇ ਸਾਲ ਇਸੇ ਮਹੀਨੇ ਇਹ ਗਿਣਤੀ 6651 ਵਾਹਨ ਰਹੀ ਸੀ।
ਹਾਲਾਂਕਿ ਬਰਾਮਦ ਵਿਚ 39.69 ਫੀਸਦੀ ਦਾ ਵਾਧਾ ਹੋਣ ਕਾਰਨ ਅਪ੍ਰੈਲ ਵਿਚ ਉਸਦੀ ਕੁਲ ਵਿਕਰੀ 6.90 ਫੀਸਦੀ ਵੱਧ ਕੇ 14215 ਵਾਹਨਾਂ 'ਤੇ ਪੁੱਜ ਗਈ। ਅਪ੍ਰੈਲ 2014 ਵਿਚ ਇਹ ਗਿਣਤੀ 13297 ਵਾਹਨ ਰਹੀ। ਕੰਪਨੀ ਨੇ ਅਪ੍ਰੈਲ 2015 ਵਿਚ 9284 ਵਾਹਨ ਬਰਾਮਦ ਕੀਤੇ।
ਅਦਾਨੀ ਪੋਰਟ ਦਾ ਮੁਨਾਫਾ 24.7 ਫੀਸਦੀ ਵਧਿਆ
NEXT STORY