ਨਵੀਂ ਦਿੱਲੀ- ਅਦਾਨੀ ਸਮੂਹ ਦੀ ਕੰਪਨੀ ਅਦਾਨੀ ਪੋਰਟਸ ਨੂੰ 31 ਮਾਰਚ ਨੂੰ ਖਤਮ ਮਾਲੀ ਸਾਲ ਦੀ ਚੌਥੀ ਤਿਮਾਹੀ 'ਚ 660.73 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਹੈ ਜੋ ਮਾਲੀ ਸਾਲ 2013-14 ਦੀ ਇਸੇ ਸਮਾਂ ਮਿਆਦ ਦੇ 529.80 ਦੇ ਮੁਕਾਬਲੇ 24.71 ਫੀਸਦੀ ਵੱਧ ਹੈ।
ਕੰਪਨੀ ਨੇ ਸ਼ਨੀਵਾਰ ਨੂੰ ਬੀ.ਐੱਸ.ਈ. ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਨਿਰਦੇਸ਼ਕ ਮੰਡਲ ਦੀ ਬੈਠਕ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਇਸੇ ਤਿਮਾਹੀ 'ਚ ਉਸ ਦੀ ਆਮਦਨ 1291.47 ਕਰੋੜ ਰੁਪਏ ਦੇ ਮੁਕਾਬਲੇ 41.84 ਫੀਸਦੀ ਵੱਧ ਕੇ 1831.85 ਕਰੋੜ ਰੁਪਏ 'ਤੇ ਪਹੁੰਚ ਗਈ। ਸਾਲਾਨਾ ਨਤੀਜਿਆਂ ਦਾ ਐਲਾਨ ਵੀ ਸ਼ਨੀਵਾਰ ਨੂੰ ਹੀ ਕੀਤਾ ਗਿਆ ਹੈ, ਜਿਸ 'ਚ ਸੰਪੂਰਨ ਆਧਾਰ 'ਤੇ ਕੰਪਨੀ ਦਾ ਸ਼ੁੱਧ ਲਾਭ 33.03 ਫੀਸਦੀ ਵੱਧ ਕੇ 2314.33 ਕਰੋੜ ਰੁਪਏ 'ਤੇ ਪਹੁੰਚ ਗਿਆ। 2013-14 'ਚ ਉਸ ਨੂੰ 1739.64 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।
ਇਸੇ ਸਮਾਂ ਮਿਆਦ 'ਚ ਉਸ ਦੀ ਆਮਦਨ 5514.38 ਕਰੋੜ ਰੁਪਏ ਤੋਂ 24 ਫੀਸਦੀ ਵੱਧ ਕੇ 6837.62 ਕਰੋੜ ਰੁਪਏ 'ਤੇ ਪਹੁੰਚ ਗਈ। ਨਿਰਦੇਸ਼ਕ ਮੰਡਲ ਨੇ 55 ਫੀਸਦੀ ਲਾਭ ਅੰਕ ਨੂੰ ਵੀ ਮਨਜ਼ੂਰੀ ਦਿੱਤੀ ਹੈ। ਉਸ ਨੇ ਦੱਸਿਆ ਕਿ ਦੋ ਰੁਪਏ ਅੰਕਿਤ ਮੁੱਲ ਦੇ ਹਰੇਕ ਸ਼ੇਅਰ 'ਤੇ 1.10 ਰੁਪਏ ਦਾ ਲਾਭ ਅੰਸ਼ ਦਿੱਤਾ ਜਾਵੇਗਾ।
ਬੈਂਕ ਆਫ ਇੰਡੀਆ ਨੇ ਆਧਾਰ ਦਰ ਘਟਾਈ
NEXT STORY