ਜਲੰਧਰ, (ਡਿਜੀਟਲ ਡੈਸਕ)- ਮਾਈਕ੍ਰੋਸਾਫਟ ਨੇ ਇਕ ਨਵਾਂ ਐਪ ਲਾਂਚ ਕੀਤਾ ਹੈ ਜਿਸ ਦੇ ਨਾਲ ਤੁਹਾਡੇ 'ਕਾਂਟੈਕਟ ਨੰਬਰਜ਼' ਅਤੇ 'ਮੈਸੇਜਿਜ਼' ਸੰਭਾਲਣੇ ਆਸਾਨ ਹੋ ਜਾਣਗੇ। ਮਾਈਕ੍ਰੋਸਾਫਟ ਦੇ ਇਸ ਨਵੇਂ ਐਪ ਦੀ ਮਦਦ ਨਾਲ ਤੁਸੀਂ ਆਪਣੇ ਕਾਂਟੈਕਟ ਨੰਬਰਜ਼ ਅਤੇ ਮੈਸੇਜਿਜ਼ ਦਾ ਬੈਕਅਪ ਆਪਣੇ ਸਮਾਰਟਫੋਨ ਦੇ ਐੱਸ. ਡੀ. (ਮੈਮਰੀ) ਕਾਰਡ 'ਚ ਸਟੋਰ ਕਰ ਸਕਦੇ ਹੋ। ਇਸ ਐਪ ਦਾ ਨਾਂ 'ਕਾਂਟੈਕਟ ਪਲੱਸ ਮੈਸੇਜਿਜ਼ ਬੈਕਅਪ' ਹੈ ਅਤੇ ਇਹ ਐਪ ਵਿੰਡੋਜ਼ 8.1 ਫੋਨ ਆਪ੍ਰੇਟਿੰਗ ਸਿਸਟਮ ਨਾਲ ਕੰਪੈਟੀਬਲ ਹੈ।
ਫ੍ਰੀ 'ਚ ਇੰਸਟਾਲ ਹੁੰਦਾ ਹੈ ਇਹ ਐਪ
ਇਕ ਵਾਰ ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਫੋਨ ਦੀ ਸੈਟਿੰਗ 'ਚ ਜਾ ਕੇ ਐਪਲੀਕੇਸ਼ਨ ਦੀ ਵਰਤੋਂ ਕਰ ਸਕਦੇ ਹੋ। ਇਹ ਐਪ ਤੁਹਾਨੂੰ ਇੰਸਟਾਲਡ ਐਪਸ 'ਚ ਨਹੀਂ ਮਿਲੇਗਾ। 'ਬੈਕਅਪ ਪਲੱਸ ਸਟੋਰੇਜ' ਨਾਂ ਦੇ ਫੋਲਡਰ 'ਚ ਰੱਖਿਆ ਜਾਂਦਾ ਹੈ। ਜੇਕਰ ਕਿਸੇ ਯੂਜ਼ਰ ਕੋਲ ਡਿਊਲ ਫੋਨ ਹੈ ਤਾਂ ਇਹ ਐਪ ਪਹਿਲਾਂ ਵਾਲੇ ਸਿਮ ਦਾ ਹੀ ਬੈਕਅਪ ਲਵੇਗਾ । ਇਸ ਐਪ ਨੂੰ ਵਿੰਡੋਜ਼ ਐਪ ਸਟੋਰ 'ਚ ਜਾ ਕੇ ਫ੍ਰੀ 'ਚ ਇੰਸਟਾਲ ਕੀਤਾ ਜਾ ਸਕਦਾ ਹੈ।
ਸ਼ਰਾਬ ਕੰਪਨੀਆਂ ਨੇ ਸਰਕਾਰ ਨੂੰ ਲਗਾਇਆ 301 ਕਰੋੜ ਰੁਪਏ ਦਾ ਚੂਨਾ
NEXT STORY