ਨਵੀਂ ਦਿੱਲੀ- ਸ਼ਰਾਬ ਕੰਪਨੀਆਂ ਨੇ ਦਰਾਮਦ ਸ਼ਰਾਬ ਦਾ ਘੱਟ ਮੁਲਾਂਕਣ ਕਰ ਕੇ ਪਿਛਲੇ ਮਾਲੀ ਸਾਲ ਦੇ ਦੌਰਾਨ ਸਰਕਾਰੀ ਖਜ਼ਾਨੇ ਨੂੰ 301.20 ਕਰੋੜ ਰੁਪਏ ਦਾ ਚੂਨਾ ਲਗਾਇਆ। ਸਰਕਾਰੀ ਅੰਕੜਿਆਂ ਦੇ ਮੁਤਾਬਕ ਮਾਲੀ ਸਾਲ 2014-15 'ਚ ਦਰਾਮਦ ਸ਼ਰਾਬ ਦੀ ਕੀਮਤ ਘੱਟ ਕਰਕੇ ਦਿਖਾਉਣ ਦੇ ਤਿੰਨ ਮਾਮਲੇ ਸਾਹਮਣੇ ਆਏ।
ਪਰਨਾਡ ਰਿਕਾਰਡ ਇੰਡੀਆ ਲਿਮਟਿਡ ਨੇ ਆਪਣੇ ਦਰਾਮਦ ਮਾਲ ਦੀ ਕੀਮਤ 140 ਕਰੋੜ ਰੁਪਏ ਘੱਟ ਦਿਖਾਈ ਜਿਸ ਕਾਰਨ ਟੈਕਸ ਦੇ ਰੂਪ 'ਚ ਸਰਕਾਰ ਨੂੰ 225 ਕਰੋੜ ਰੁਪਏ ਦਾ ਨੁਕਸਾਨ ਹੋਇਆ। ਡਿਯੇਜਿਓ ਇੰਡੀਆ ਪ੍ਰਾਈਵੇਟ ਲਿਮਟਿਡ ਨੇ 47 ਕਰੋੜ ਰੁਪਏ ਘੱਟ ਕੀਮਤ ਦਿਖਾ ਕੇ 75 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਅਤੇ ਏਂਗਸ ਡੂੰਡੀ ਇੰਡੀਆ ਪ੍ਰਾਈਵੇਟ ਲਿਮਟਿਡ ਨੇ 75 ਲੱਖ ਰੁਪਏ ਘੱਟ ਕੀਮਤ ਦੇ ਟੈਕਸ 'ਚ ਇਕ ਕਰੋੜ 20 ਲੱਖ ਰੁਪਏ ਦਾ ਚੂਨਾ ਲਗਾਇਆ। ਜਦੋਂਕਿ 2013-14 'ਚ ਸ਼ਰਾਬ ਦਰਾਮਦ 'ਚ ਘੱਟ ਕੀਮਤ ਦਿਖਾਉਣ ਦਾ ਸਿਰਫ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ 'ਚ 60 ਲੱਖ ਰੁਪਏ ਦੀ ਥੋੜ੍ਹੀ ਕੀਮਤ ਦਿਖਾ ਕੇ ਇਕ ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ ਸੀ।
ਵੀ-ਮਾਰਟ ਪੰਜ ਸਾਲਾਂ 'ਚ 200 ਕਰੋੜ ਰੁਪਏ ਕਰੇਗੀ ਨਿਵੇਸ਼
NEXT STORY