ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਟਲੀ ਨੇ ਐਤਵਾਰ ਨੂੰ ਕਿਹਾ ਕਿ ਗੈਰ ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਨੂੰ ਭੂਚਾਲ ਪ੍ਰਭਾਵਿਤ ਨੇਪਾਲ 'ਚ ਮੁੜ ਵਸੇਬੇ ਦੀ ਪ੍ਰਕਿਰਿਆ 'ਚ ਸ਼ਾਮਲ ਹੋਣਾ ਚਾਹੀਦਾ ਹੈ। ਭੂਚਾਲ ਪ੍ਰਭਾਵਿਤ ਨੇਪਾਲ ਦ ਲਈ ਰਾਹਤ ਸਮੱਗਰੀ ਰਵਾਨਾ ਕਰਦੇ ਹੋਏ ਜੇਟਲੀ ਨੇ ਕਿਹਾ ਕਿ ਨੇਪਾਲ 'ਚ ਰਾਹਤ ਤੋਂ ਬਾਅਦ ਹੁਣ ਮੁੜ ਵਸੇਬੇ ਦਾ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ 'ਚ ਐੱਨ.ਜੀ.ਓ. ਨੂੰ ਸ਼ਾਮਲ ਹੋਣਾ ਚਾਹੀਦਾ ਹੈ।
ਮੰਤਰੀ ਨੇ ਕਿਹਾ ਕਿ ਭੂਚਾਲ ਤੋਂ ਨੇਪਾਲ 'ਚ ਜੋ ਲੋਕ ਬਚੇ ਹਨ, ਉਨ੍ਹਾਂ ਦੀ ਜਿੰਦਗੀ ਦੀ ਗੁਣਵੱਤਾ ਨਿਸ਼ਚਿਤ ਰੂਪ ਨਾਲ ਸੁਧਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੜ ਵਸੇਬੇ ਦਾ ਇਕ ਸਿਧਾਂਤ ਹੈ, ਜੋ ਲੋਕ ਬਚੇ ਹਨ, ਉਨ੍ਹਾਂ ਦੀ ਜ਼ਿੰਦਗੀ ਦੀ ਗੁਣਵੱਤਾ ਪਹਿਲੇ ਦੇ ਮੁਕਾਬਲੇ 'ਚ ਯਕੀਨੀ ਤੌਰ 'ਤੇ ਸੁਧਰਨੀ ਚਾਹੀਦੀ ਹੈ। ਦੇਸ਼ ਦੀ ਆਪਦਾ ਪ੍ਰਬੰਧਨ ਸਮਰੱਥਾ 'ਚ ਸੁਧਾਰ ਨੂੰ ਰੇਖਾਂਕਿਤ ਕਰਦੇ ਹੋਏ ਜੇਟਲੀ ਨੇ ਕਿਹਾ ਕਿ ਦੇਸ਼ ਦੀ ਆਪਦਾ ਪ੍ਰਬੰਧਨ ਸਮਰੱਥਾ ਸੁਧਰੀ ਹੈ।
ਅਸੀਂ ਇਰਾਕ, ਯਮਨ ਅਤੇ ਨੇਪਾਲ ਨੂੰ ਬਚਾਇਆ। ਪਹਿਲੇ ਵਾਲੇ ਸਮੇਂ 'ਚ ਅਮਰੀਕਾ ਦੇ ਕੋਲ ਹੀ ਆਪਦਾ ਪ੍ਰਬੰਧਨ ਦੀ ਮੁਹਾਰਤ ਸੀ। ਨੇਪਾਲ ਦੇ ਗ੍ਰਹਿ ਮੰਤਰਾਲਾ ਦੇ ਅੰਕੜਿਆਂ ਦੇ ਮੁਤਾਬਕ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 7,040 ਪਹੁੰਚ ਗਈ ਹੈ ਜਦੋਂਕਿ 14,100 ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਕਈ ਇਲਾਕਿਆਂ 'ਚ ਮਲਬੇ ਤੋਂ ਅਜੇ ਵੀ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ।
ਆ ਗਏ ਸੈਮਸੰਗ ਦੀ ਗਲੈਕਸੀ ਏ ਸੀਰੀਜ਼ੀ ਦੇ ਦੋ ਨਵੇਂ ਟੈਬਲੇਟ
NEXT STORY