ਨਵੀਂ ਦਿੱਲੀ- ਸਰਕਾਰੀ ਕਮੇਟੀ ਦੀ ਸਿਫਾਰਸ਼ ਦੇ ਬਾਵਜੂਦ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਰੇਲਵੇ ਦੇ ਨਿਜੀਕਰਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਹੋ-ਹੱਲਾ ਉਹ ਲੋਕ ਖੜ੍ਹਾ ਕਰ ਰਹੇ ਹਨ ਜੋ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਨਿਜੀਕਰਨ ਦੀ ਧਾਰਨਾ ਗੁੰਮਰਾਹਕੁੰਨ ਹੈ ਇਸ 'ਚ ਕਿਸੇ ਉਦਮ ਦਾ ਮਾਲਕਾਨਾ ਹੱਕ ਕਿਸੇ ਦੂਜੀ ਇਕਾਈ ਜਾਂ ਪ੍ਰਬੰਧਨ ਨੂੰ ਸੌਂਪਣ ਦਾ ਵਿਚਾਰ ਹੁੰਦਾ ਹੈ ਜੋ ਰੇਲਵੇ 'ਚ ਸੰਭਵ ਨਹੀਂ ਹੈ। ਪ੍ਰਭੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਰੇਲਵੇ ਲਗਾਤਾਰ ਭਾਰਤ ਸਰਕਾਰ ਦੇ ਕੰਟਰੋਲ 'ਚ ਬਣੀ ਰਹੇਗੀ ਅਤੇ ਸਰਕਾਰ ਹੀ ਇਸ ਦਾ ਪ੍ਰਬੰਧਨ ਕਰੇਗੀ।
ਉਨ੍ਹਾਂ ਕਿਹਾ ਕਿ ਅਸੀਂ ਬਦਲਾਅ ਚਾਹੁੰਦੇ ਹਾਂ ਪਰ ਮਾਲਕਾਨਾ ਹੱਕ 'ਚ ਨਹੀਂ। ਅਸੀਂ ਅਜਿਹਾ ਬਦਲਾਅ ਨਹੀਂ ਚਾਹੁੰਦੇ ਕਿ ਕੋਈ ਰੇਲਵੇ ਦੀ ਇਸ ਕੀਮਤੀ ਸੰਪਤੀ ਨੂੰ ਚਲਾਵੇ। ਅਸੀਂ ਰੇਲਵੇ ਦੇ ਕੰਮਕਾਜ 'ਚ ਸੁਧਾਰ ਦੇ ਲਈ ਨਿਜੀ ਨਿਵੇਸ਼ ਜਾਂ ਤਕਨੀਕ ਚਾਹੁੰਦੇ ਹਾਂ ਤਾਂ ਜੋ ਰੇਲਵੇ ਹੋਰ ਮੁੱਲਵਾਨ ਬਣੇ। ਸਰਕਾਰ ਵੱਲੋਂ ਗਠਤ ਬਿਬੇਕ ਦੇਵਰਾਏ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਘਾਟੇ 'ਚ ਚਲ ਰਹੀ ਰੇਲਵੇ ਦੇ ਨਿਗਮੀਕਰਨ ਦੀ ਸਿਫਾਰਸ਼ਾਂ ਕੀਤੀਆਂ ਹਨ ਅਤੇ ਸੁਝਾਅ ਦਿੱਤਾ ਹੈ ਕਿ ਰੇਲ ਮੰਤਰਾਲਾ ਨੂੰ ਸਿਰਫ ਨੀਤੀ ਨਿਰਮਾਣ ਦੇ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਅਤੇ ਨਿਜੀ ਕੰਪਨੀਆਂ ਨੂੰ ਯਾਤਰੀ, ਮਾਲ ਢੁਆਈ ਦਾ ਜ਼ਿੰਮਾ ਦਿੱਤਾ ਜਾਣਾ ਚਾਹੀਦਾ ਹੈ। ਇਨ੍ਹਾਂ ਸੁਝਾਵਾਂ 'ਤੇ ਚਰਚਾ ਦੇ ਵਿਚਾਲੇ ਪ੍ਰਭੂ ਨੇ ਇਹ ਗੱਲ ਕਹੀ ਹੈ।
ਟੀ.ਵੀ.ਐਸ. ਮੋਟਰ ਨੇ ਵੇਚੇ 1,63, 511 ਵਾਹਨ
NEXT STORY