ਲਖਨਊ- ਮਡਿਆਂਵ 'ਚ ਇਕ ਬੇਟੀ ਨੇ ਆਪਣੀ ਮਾਂ ਨੂੰ ਸੁੱਤੇ ਹੋਏ ਚਾਰਪਾਈ ਨਾਲ ਬੰਨ੍ਹ ਦਿੱਤਾ ਅਤੇ ਲਾਕਰ ਖੋਲ੍ਹ ਕੇ ਗਹਿਣੇ-ਨਕਦੀ ਲੈ ਕੇ ਦੌੜ ਗਈ। ਕਈ ਘੰਟਿਆਂ ਬਾਅਦ ਵੀ ਜਦੋਂ ਬੇਟੀ ਦਾ ਪਤਾ ਨਹੀਂ ਲੱਗਾ ਤਾਂ ਉਸ ਨੇ ਮਡਿਆਂਵ ਥਾਣੇ ਪੁੱਜ ਕੇ ਸੂਚਨਾ ਦਿੱਤੀ। ਮਡਿਆਂਵ ਦੇ ਸ਼ੇਰਵਾਨੀਨਗਰ ਵਾਸੀ ਅਧਿਆਪਕਾ ਪੂਨਮ ਵਰਮਾ ਦੀ ਬੇਟੀ ਬੀਕੇਟੀ ਦੇ ਇਕ ਮੈਨੇਜਮੈਂਟ ਕਾਲਜ 'ਚ ਬੀਬੀਏ ਦੀ ਵਿਦਿਆਰਥਣ ਹੈ। ਕੁਝ ਦਿਨਾਂ ਪਹਿਲੇ ਪੂਨਮ ਨੂੰ ਪਤਾ ਲੱਗਾ ਕਿ ਉਸ ਦੀ ਬੇਟੀ ਗਲਤ ਸੰਗਤ 'ਚ ਪੈ ਚੁੱਕੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਉਸ 'ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਦਿਨਾਂ ਤੋਂ ਬੇਟੀ ਕਾਲਜ ਨਹੀਂ ਗਈ ਤਾਂ ਉਸ ਦੇ ਦੋਸਤਾਂ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਵਿਦਿਆਰਥਣ ਨੇ ਸੋਮਵਾਰ ਨੂੰ ਦੇਰ ਰਾਤ ਬਰਾਮਦੇ 'ਚ ਸੌਂ ਰਹੀ ਪੂਨਮ ਵਰਮਾ ਨੂੰ ਚੁੰਨੀ ਦੇ ਸਹਾਰੇ ਚਾਰਪਾਈ ਨਾਲ ਬੰਨ੍ਹ ਦਿੱਤਾ।
ਇਸ ਤੋਂ ਬਾਅਦ ਅਲਮਾਰੀ 'ਚੋਂ ਗਹਿਣੇ ਅਤੇ ਨਕਦੀ ਕੱਢਣ ਲੱਗੀ। ਖਟਖਟ ਦੀ ਆਵਾਜ਼ ਸੁਣ ਪੂਨਮ ਦੀ ਨੀਂਦ ਟੁੱਟੀ। ਚਾਰਪਾਈ ਨਾਲ ਬੰਨ੍ਹਿਆ ਹੋਣ ਕਾਰਨ ਉਹ ਉੱਠ ਨਹੀਂ ਸਕੀ ਅਤੇ ਵਿਦਿਆਰਥਣ ਇਕ ਦੋਸਤ ਦੀ ਮਦਦ ਨਾਲ ਦੌੜ ਗਈ। ਪੂਨਮ ਅਨੁਸਾਰ ਬੇਟੀ ਕਰੀਬ 3 ਲੱਖ ਰੁਪਏ ਦੇ ਗਹਿਣੇ ਲੈ ਗਈ ਹੈ। ਉੱਥੇ ਹੀ ਪੂਨਮ ਵਰਮਾ ਜਦੋਂ ਸ਼ਿਕਾਇਤ ਲੈ ਕੇ ਮਡਿਆਂਵ ਥਾਣੇ ਪੁੱਜੀ ਤਾਂ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਬੇਟੀਆਂ ਵੀ ਅਜਿਹੀ ਹਰਕਤ ਕਰ ਸਕਦੀਆਂ ਹਨ। ਪੂਨਮ ਨੇ ਦੱਸਿਆ ਕਿ ਉਸ ਦੀਆਂ 2 ਬੇਟੀਆਂ ਹਨ। ਜਦੋਂ ਉਨ੍ਹਾਂ ਦੀ ਬੇਟੀ ਗਲਤ ਦੋਸਤਾਂ ਦੇ ਫੇਰ 'ਚ ਪੈ ਗਈ ਤਾਂ ਉਨ੍ਹਾਂ ਨੇ ਉਸ ਨੂੰ ਕਾਫੀ ਸਮਝਾਇਆ ਪਰ ਉਹ ਨਹੀਂ ਮੰਨੀ।
ਦੇਹ ਵਪਾਰ ਦਾ ਧੰਦਾ ਕਰਨ ਤੋਂ ਕੀਤਾ ਇਨਕਾਰ ਤਾਂ ਦਿੱਤੀ ਲੂਹ ਕੰਢੇ ਖੜ੍ਹੇ ਕਰ ਦੇਣ ਵਾਲੀ ਮੌਤ
NEXT STORY