ਮੁੰਬਈ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਪਿਛਲੇ 13 ਸਾਲਾਂ ਤੋਂ ਚੱਲ ਰਹੇ ਹਿੱਟ ਐਂਡ ਰਨ ਕੇਸ ਦੌਰਾਨ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਸਨ। ਇਸੇ ਅਧੀਨ ਅਦਾਲਤ ਨੇ 6 ਮਈ ਨੂੰ ਸਲਮਾਨ ਖਾਨ ਦੇ ਕੇਸ ਦੀ ਸਜ਼ਾ ਦੀ ਸੁਣਵਾਈ ਹੋ ਗਈ ਹੈ। ਸਲਮਾਨ ਨੂੰ 5 ਸਾਲ ਦੀ ਸਜ਼ਾ ਹੋ ਗਈ ਹੈ।
ਤੁਹਾਨੂੰ ਦੱਸ ਦਈਏ ਇਸ 'ਤੇ ਇਸ ਮਾਮਲੇ 'ਚ ਮੁੰਬਈ ਦੀ ਸੈਸ਼ਨ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ, ਜਿਸ ਫੈਸਲੇ 'ਚ ਸਲਮਾਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸਲਮਾਨ ਦੇ ਖਿਲਾਫ ਸਾਰੇ ਦੋਸ਼ ਸਿੱਧ ਹੋ ਗਏ ਹਨ। 28 ਸਤੰਬਰ 2002 ਨੂੰ ਇਕ ਐੱਸ. ਯੂ. ਵੀ. ਕਾਰ ਨੇ ਫੁੱਟਪਾਥ 'ਤੇ ਸੋ ਰਹੇ ਲੋਕਾਂ ਨੂੰ ਕੁਚਲ ਦਿੱਤਾ ਸੀ। ਇਸ ਘਟਨਾ 'ਚ ਇਕ ਦੀ ਮੌਤ ਹੋ ਗਈ ਸੀ ਅਤੇ ਚਾਰ ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ 'ਚ ਸਲਮਾਨ ਮੁੱਖ ਦੋਸ਼ੀ ਹਨ ਅਤੇ ਇਸੇ ਸੰਦਰਭ 'ਚ ਮੁੰਬਈ ਦੀ ਸੈਸ਼ਨ ਅਦਾਲਤ ਨੇ ਫੈਸਲਾ ਸੁਣਾਇਆ ਹੈ। ਸਲਮਾਨ ਖਾਨ ਨੂੰ ਆਰਥਰ ਰੋਡ ਜੇਲ 'ਚ ਭੇਜਿਆ ਜਾਵੇਗਾ।
ਬੇਟੀ ਨੇ ਮਾਂ ਨਾਲ ਕੀਤਾ ਕੁਝ ਅਜਿਹਾ ਕਿ ਪੁਲਸ ਨੂੰ ਵੀ ਵਿਸ਼ਵਾਸ ਨਾ ਹੋਇਆ
NEXT STORY