ਨਵੀਂ ਦਿੱਲੀ- ਇੰਡਸਟਰੀ ਦੀ ਬਿਹਤਰੀਨ ਅਭਿਨੇਤਰੀ ਤੱਬੂ ਨੂੰ 'ਹੈਦਰ' 'ਚ ਉਸ ਦੀ ਸ਼ਾਨਦਾਰ ਪੇਸ਼ਕਾਰੀ ਤੋਂ ਬਾਅਦ ਕਈ ਫਿਲਮਾਂ ਦੇ ਧੜਾ-ਧੜ ਆਫਰ ਆ ਰਹੇ ਹਨ। ਇੰਡਸਟਰੀ 'ਚ ਇਨ੍ਹੀਂ ਦਿਨੀਂ ਇਹ ਖਬਰਾਂ ਆ ਰਹੀਆਂ ਹਨ ਕਿ ਤੱਬੂ ਰੋਹਿਤ ਸ਼ੈੱਟੀ ਦੀ ਫਿਲਮ 'ਰਾਮ ਲਖਨ' 'ਚ ਨਜ਼ਰ ਆ ਸਕਦੀ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਜਦੋਂ ਤੋਂ ਡਾਇਰੈਕਟਰ ਰੋਹਿਤ ਸ਼ੈੱਟੀ ਨੇ ਆਪਣੀ ਫਿਲਮ 'ਰਾਮ ਲਖਨ' ਦਾ ਐਲਾਨ ਕੀਤਾ ਹੈ, ਉਦੋਂ ਤੋਂ ਇਸ ਦੀ ਸਟਾਰ ਕਾਸਟ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਸੂਤਰਾਂ ਮੁਤਾਬਕ ਸਾਲ 1989 'ਚ ਰਿਲੀਜ਼ ਹੋਈ ਫਿਲਮ ਰਾਮ ਲਖਨ 'ਚ ਮਾਂ ਦਾ ਕਿਰਦਾਰ ਅਦਾ ਕਰਨ ਵਾਲੀ ਰਾਖੀ ਦਾ ਕਿਰਦਾਰ ਤੱਬੂ ਨੂੰ ਦਿੱਤਾ ਜਾ ਸਕਦਾ ਹੈ ਤੇ ਰੋਹਿਤ ਸ਼ੈੱਟੀ ਲਗਾਤਾਰ ਤੱਬੂ ਨਾਲ ਇਸ ਸਬੰਧੀ ਗੱਲਬਾਤ ਕਰ ਰਹੇ ਹਨ। ਤੱਬੂ ਫਿਲਮ ਹੈਦਰ 'ਚ ਸ਼ਾਹਿਦ ਕਪੂਰ ਦੀ ਮਾਂ ਦੇ ਰੋਲ 'ਚ ਨਜ਼ਰ ਆਈ ਸੀ ਤੇ ਉਸ ਦੇ ਇਸ ਕਿਰਦਾਰ ਨੂੰ ਕਾਫੀ ਤਾਰੀਫ ਮਿਲੀ ਹੈ।
ਸੋਸ਼ਲ ਮੀਡੀਆ 'ਤੇ ਉੱਡਿਆ ਦਬੰਗ ਸਟਾਰ ਸਲਮਾਨ ਖਾਨ ਦਾ ਮਜ਼ਾਕ (ਦੇਖੋ ਤਸਵੀਰਾਂ)
NEXT STORY