ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਨੂੰ ਅੱਜ ਯਾਨੀ ਬੁੱਧਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮੁੰਬਈ ਦੀ ਸੈਸ਼ਨ ਅਦਾਲਤ ਨੇ ਸਾਲ 2002 ਦੇ ਹਿੱਟ ਐਂਡ ਰਨ ਕੇਸ 'ਚ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਸੁਣਾਈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸਲਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਥੋੜੀ ਦੇਰ 'ਚ ਹੀ ਉਨ੍ਹਾਂ ਨੂੰ 2 ਦਿਨ ਦੀ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਸਲਮਾਨ 'ਤੇ ਫੈਸਲਾ ਆਉਂਦਿਆਂ ਹੀ ਟਵਿੱਟਰ 'ਤੇ ਟਵੀਟਸ ਦੀ ਝੜੀ ਲੱਗ ਗਈ। ਟਵਿੱਟਰ 'ਤੇ 'ਸਲਮਾਨ ਵਰਡਿਕਟ' ਹੈਸ਼ ਟੈਗ ਟ੍ਰੈਂਡ ਕਰ ਰਿਹਾ ਹੈ। ਸਲਮਾਨ ਦੇ ਪ੍ਰਸ਼ੰਸਕਾਂ ਨੇ ਇਥੇ ਉਨ੍ਹਾਂ ਵਲੋਂ ਕੀਤੇ ਗਏ ਮਨੁੱਖੀ ਕੋਸ਼ਿਸ਼ਾਂ ਅਤੇ ਚੰਗੇ ਕੰਮਾਂ ਦਾ ਹਵਾਲਾ ਦੇ ਕੇ ਉਨ੍ਹਾਂ ਦਾ ਬਚਾਅ ਕੀਤਾ ਗਿਆ ਜਦੋਂ ਕਿ ਕਈਆਂ ਦਾ ਕਹਿਣਾ ਹੈ ਕਿ ਕਾਨੂੰਨ ਨੂੰ ਦੋਸ਼ੀ ਪ੍ਰੋਫਾਈਲ 'ਤੇ ਧਿਆਨ ਦਿੱਤੇ ਬਿਨਾਂ ਆਪਣਾ ਕੰਮ ਕਰਨਾ ਚਾਹੀਦਾ ਹੈ। 49 ਸਾਲ ਦੇ ਅਭਿਨੇਤਾ ਉਸ ਸਮੇਂ ਕੈਰੀਅਰ ਦੇ ਮੁੱਖ 'ਤੇ ਹਨ ਅਤੇ ਉਨ੍ਹਾਂ ਦੀ ਗਿਣਤੀ ਫਿਲਮੀ ਜਗਤ ਦੇ ਸਭ ਤੋਂ ਕਮਾਊ ਸਿਤਾਰਿਆਂ 'ਚ ਹੁੰਦੀ ਹੈ ਕਿਉਂਕਿ ਉਨ੍ਹਾਂ ਦੀਆਂ ਫਿਲਮਾਂ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦੀਆਂ ਹਨ। ਉਨ੍ਹਾਂ ਨੂੰ ਇਸ ਮਾਮਲੇ 'ਚ ਗੈਰ-ਇਰਾਦਤਨ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ।
ਇਹ ਅਭਿਨੇਤਾ ਅਤੇ ਉਨ੍ਹਾਂ ਦੀ ਸਟਾਰਡਮ ਲਈ ਵੱਡਾ ਇਕ ਵੱਡਾ ਝਟਕਾ ਹੈ ਕਿਉਂਕਿ ਉਨ੍ਹਾਂ ਦੀਆਂ 2 ਵੱਡੇ ਬਜਟ ਵਾਲੀਆਂ ਫਿਲਮਾਂ 'ਬਜਰੰਗੀ ਭਾਈਜਾਨ' ਅਤੇ 'ਪ੍ਰੇਮ ਰਤਨ ਧਨ ਪਾਯੋ' ਵੀ ਪੂਰੀਆਂ ਨਹੀਂ ਹੋਈਆਂ ਹਨ ਜਦੋਂ ਕਿ ਹੋਰ ਫਿਲਮਾਂ 'ਸੁਲਤਾਨ', 'ਦਬੰਗ', 'ਨੋ ਐਂਟਰੀ ਮੇਂ ਐਂਟਰੀ' ਅਤੇ 'ਸ਼ੁੱਧੀ' ਤੋਂ ਇਲਾਵਾ ਕਈ ਵਿਗਿਆਪਨਾਂ ਦੀ ਡੀਲ 'ਤੇ ਅਨਿਸ਼ਚਿਤਤਾ ਦੇ ਬੱਦਲ ਛਾ ਗਏ ਹਨ।
Birthday Special : ਬਿੱਗ ਬੌਸ ਤੋਂ ਲੈ ਕੇ ਫਿਕਸਿੰਗ ਤਕ ਵਿਵਾਦਾਂ 'ਚ ਰਹੇ ਵਿੰਦੂ ਦਾਰਾ ਸਿੰਘ (ਦੇਖੋ ਤਸਵੀਰਾਂ)
NEXT STORY