ਬਾਰਾਬੰਕੀ- ਬੀਐੱਸਸੀ ਨਰਸਿੰਗ ਪਹਿਲੇ ਸਾਲ ਦੀ ਇਕ ਵਿਦਿਆਰਥਣ ਨੇ ਬੁੱਧਵਾਰ ਨੂੰ ਹੋਸਟਲ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉਹ ਜ਼ਿਲੇ ਦੇ ਸਫੇਦਾਬਾਦ ਖੇਤਰ ਸਥਿਤ ਹਿੰਦ ਮੈਡੀਕਲ ਕਾਲਜ 'ਚ ਪੜ੍ਹਦੀ ਸੀ। ਪੁਲਸ ਨੇ ਦੱਸਿਆ ਕਿ 25 ਸਾਲਾ ਸ਼ਾਸ਼ੀ ਭਾਰਤੀ ਨੇ ਬੁੱਧਵਾਰ ਨੂੰ ਹੋਸਟਲ ਦੇ ਕਮਰੇ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉਹ ਗੋਰਖਪੁਰ ਜ਼ਿਲੇ ਦੀ ਖਸਪਰੀਆ ਪਿੰਡ ਦੀ ਵਾਸੀ ਸੀ ਅਤੇ ਇੱਥੇ ਨਰਸਿੰਗ ਪਹਿਲੇ ਸਾਲ ਦੀ ਵਿਦਿਆਰਥਣ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਮਿਲਨਾਡੂ 'ਚ 12ਵੀਂ ਪ੍ਰੀਖਿਆ ਦੇ ਨਤੀਜੇ ਐਲਾਨੇ, ਕੁੜੀਆਂ ਨੇ ਮਾਰੀ ਬਾਜ਼ੀ
NEXT STORY