ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਸਾਲ 2002 ਦੇ ਹਿਟ ਐਂਡ ਰਨ ਮਾਮਲੇ 'ਚ ਕਈ ਉਤਾਰ -ਚੜ੍ਹਾਅ ਤੋਂ ਬਾਅਦ ਉਸ ਦੀ ਕਿਮਸਤ ਦਾ ਫੈਸਲਾ ਹੋ ਗਿਆ ਹੈ। ਹਾਈਕੋਰਟ 'ਚ ਸੁਣਵਾਈ ਦੌਰਾਨ ਕਿਹਾ ਗਿਆ ਹੈ ਕਿ ਸਲਮਾਨ ਨੂੰ ਦੋ ਦਿਨ ਦੀ ਅੰਤਰਿਮ ਜ਼ਮਾਨਤ ਮਿਲ ਗਈ ਹੈ ਅਤੇ ਜੁੰਮੇ ਦੀ ਰਾਤ ਯਾਨੀ ਸ਼ੁੱਕਰਵਾਰ ਨੂੰ ਜੇਲ 'ਚ ਜਾਣਾ ਪੈ ਸਕਦਾ ਹੈ ਪਰ ਅੱਜ ਅਸੀਂ ਤੁਹਾਡੇ ਸਾਹਮਣੇ ਕੁਝ ਅਜਿਹੀਆਂ ਤਸਵੀਰਾਂ ਲੈ ਕੇ ਆਏ ਹਾਂ ਜੋ ਕਾਨੂੰਨ ਨੂੰ ਵੀ ਸੋਚਣ 'ਤੇ ਮਜ਼ਬੂਰ ਕਰ ਦੇਣਗੀਆਂ ਕਿ ਸਲਮਾਨ ਖਾਨ ਅਸਲ ਜ਼ਿੰਦਗੀ 'ਚ ਬਹੁਤ ਹੀ ਚੰਗੇ ਅਤੇ ਵੱਡੇ ਦਿਲ ਵਾਲੇ ਇਨਸਾਨ ਹਨ। ਉਸ ਦੀਆਂ ਇਹ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਸਲਮਾਨ ਨੇ ਆਪਣੀ ਜ਼ਿੰਦਗੀ 'ਚ ਬਹੁਤ ਚੰਗੇ ਕੰਮ ਕੀਤੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਸ਼ੁੱਕਰਵਾਰ ਤੋਂ ਬਾਅਦ ਸਲਮਾਨ ਨੂੰ ਜੇਲ ਨਾ ਜਾਣਾ ਪਏ ਅਤੇ ਹਮੇਸ਼ਾ ਦੇ ਲਈ ਉਸ ਨੂੰ ਕੇਸ ਤੋਂ ਛੁੱਟਕਾਰਾ ਮਿਲ ਜਾਵੇ।
ਨਰਸਿੰਗ ਦੀ ਵਿਦਿਆਰਥਣ ਨੇ ਹੋਸਟਲ 'ਚ ਫਾਂਸੀ ਲਗਾ ਕੀਤੀ ਖੁਦਕੁਸ਼ੀ
NEXT STORY