ਮੁੰਬਈ- ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਫਿਲਮ 'ਗੱਬਰ ਇਜ਼ ਬੈਕ' ਨੇ 50 ਕਰੋੜ ਤੋਂ ਵੱਧ ਕਮਾਈ ਕਰ ਲਈ ਹੈ। ਅਕਸ਼ੈ ਕੁਮਾਰ ਅਤੇ ਸ਼ਰੂਤੀ ਹਾਸਨ ਦੀ ਜੋੜੀ ਵਾਲੀ ਫਿਲਮ 'ਗੱਬਰ ਇਜ਼ ਬੈਕ' 1 ਮਈ ਨੂੰ ਰਿਲੀਜ਼ ਹੋਈ ਸੀ। ਸੰਜੇ ਲੀਲਾ ਭੰਸਾਲੀ ਵਲੋਂ ਨਿਰਮਿਤ ਅਤੇ ਕ੍ਰਿਸ਼ ਵਲੋਂ ਨਿਰਦੇਸ਼ਿਤ 'ਗੱਬਰ ਇਜ਼ ਬੈਕ' ਦੱਖਣ ਭਾਰਤੀ ਫਿਲਮ 'ਰਮੰਨਾ' ਦਾ ਸੀਕੁਅਲ ਹੈ। ਇਸ ਫਿਲਮ ਨੇ ਪਹਿਲੇ ਦਿਨ 13 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਨੇ ਵੀਕੈਂਡ ਦੌਰਾਨ 40 ਕਰੋੜ ਦੀ ਕਮਾਈ ਕੀਤੀ। ਹੁਣ ਇਹ ਫਿਲਮ 52 ਕਰੋੜ ਦੀ ਕਮਾਈ ਕਰ ਚੁੱਕੀ ਹੈ। ਇਸ ਸਾਲ ਰਿਲੀਜ਼ ਫਿਲਮਾਂ 'ਚ 'ਗੱਬਰ ਇਜ਼ ਬੈਕ' ਦੂਜੀ ਫਿਲਮ ਹੈ, ਜਿਸ ਨੇ 50 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਦੀ ਫਿਲਮ 'ਬੇਬੀ' ਨੇ ਬਾਕਸ ਆਫਿਸ 'ਤੇ 95 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਸਲਮਾਨ ਦੀਆਂ ਇਹ ਤਸਵੀਰਾਂ ਬਚਾ ਸਕਦੀਆਂ ਹਨ ਉਸ ਨੂੰ ਜੇਲ ਜਾਣ ਤੋਂ
NEXT STORY