ਮੁੰਬਈ- ਲੱਗਦਾ ਹੈ ਕਿ ਇਨ੍ਹੀਂ ਦਿਨੀਂ ਅਦਾਕਾਰਾ ਅਨੁਸ਼ਕਾ ਸ਼ਰਮਾ ਕੰਮ 'ਚ ਇੰਨੀ ਰੁੱਝੀ ਹੋਈ ਹੈ ਕਿ ਉਸ ਨੂੰ ਕੁਝ ਯਾਦ ਨਹੀਂ ਰਹਿੰਦਾ। ਹਾਲ ਹੀ 'ਚ ਅਦਾਕਾਰਾ ਆਪਣੀ ਅਗਲੀ ਫਿਲਮ 'ਦਿਲ ਧੜਕਨੇ ਦੋ' ਦੇ ਪ੍ਰਮੋਸ਼ਨ ਲਈ ਇਕ ਇਵੈਂਟ 'ਚ ਗਈ ਸੀ ਜਿਥੇ ਉਹ ਇਕ ਸਫੈਦ ਰੰਗ ਦੇ ਆਊਟਫਿਟ 'ਚ ਪਹੁੰਚੀ ਸੀ।
ਇਸ ਆਊਟਫਿਟ ਦੇ ਨਾਲ ਅਨੁਸ਼ਕਾ ਨੇ ਵਾਲਾਂ ਦਾ ਬਨ ਬਣਾਇਆ ਸੀ ਅਤੇ ਗੋਲਡਨ ਏਅਰਰਿੰਗ ਉਸ ਦੇ ਆਊਟਫਿਟ ਨੂੰ ਕੰਪਲੀਮੈਂਟ ਕਰ ਰਹੇ ਸਨ। ਜਦੋਂ ਅਨੁਸ਼ਕਾ ਤੋਂ ਪੁੱਛਿਆ ਗਿਆ ਕਿ ਉਸ ਨੇ ਕਿਸ ਡਿਜ਼ਾਈਨਰ ਦੀ ਡਰੈੱਸ ਪਹਿਨੀ ਹੈ ਤਾਂ ਉਸ ਨੂੰ ਡਿਜ਼ਾਈਨਰ ਦਾ ਨਾਂ ਯਾਦ ਨਹੀਂ ਆਇਆ। ਖੈਰ ਕੋਈ ਗੱਲ ਨਹੀਂ ਅਨੁਸ਼ਕਾ, ਡਿਜ਼ਾਈਨਰ ਕੋਈ ਵੀ ਹੋਵੇ, ਉਸ ਦੀ ਡਰੈੱਸ ਤੁਹਾਡੇ 'ਤੇ ਕਾਫੀ ਸੋਹਣੀ ਲੱਗ ਰਹੀ ਸੀ।
ਪਾਣੀ ਦੀ ਸ਼ਰਾਰਤ 'ਚ ਨਾ ਸੰਭਾਲੀ ਗਈ ਇਸ ਹਸੀਨਾ ਤੋਂ ਆਪਣੀ ਬਿਕਨੀ (ਦੇਖੋ ਤਸਵੀਰਾਂ)
NEXT STORY