ਜੈਪੁਰ- ਰਾਜਸਥਾਨ ਦੀ ਪਾਲੀ ਲੋਕ ਸਭਾ ਸੀਟ ’ਤੇ ਨਾਮਜ਼ਦਗੀ ਦੌਰਾਨ ਕਾਂਗਰਸੀ ਉਮੀਦਵਾਰ ਸੰਗੀਤਾ ਬੈਨੀਵਾਲ ਨਾਮਜ਼ਦਗੀ ਫਾਰਮ ਦੀ ਬਜਾਏ ਐਫੀਡੇਵਿਟ ਲੈ ਕੇ ਨਾਮਜ਼ਦਗੀ ਦਾਖ਼ਲ ਕਰਨ ਪਹੁੰਚ ਗਈ। ਇਸ ਦੌਰਾਨ ਜਦੋਂ ਜ਼ਿਲਾ ਚੋਣ ਅਫ਼ਸਰ ਨੇ ਉਸ ਨੂੰ ਫਾਰਮ ਬਾਰੇ ਪੁੱਛਿਆ ਤਾਂ ਉਸ ਦੇ ਹੋਸ਼ ਉੱਡ ਗਏ। ਦਰਅਸਲ, ਉਹ ਆਪਣਾ ਨਾਮਜ਼ਦਗੀ ਫਾਰਮ ਲਿਆਉਣਾ ਹੀ ਭੁੱਲ ਗਈ ਸੀ। ਉਸ ਦੀ ਇਸ ਗਲਤੀ ਨਾਲ, ਨਾਲ ਆਏ ਕਾਂਗਰਸੀ ਆਗੂਆਂ ਵਿਚ ਹੜਕੰਪ ਮਚ ਗਿਆ ਅਤੇ ਕਿਸੇ ਤਰ੍ਹਾਂ ਨਾਮਜ਼ਦਗੀ ਪੱਤਰ ਦਾ ਪ੍ਰਬੰਧ ਕੀਤਾ ਗਿਆ। ਸੰਗੀਤਾ ਬੈਨੀਵਾਲ ਵੱਲੋਂ ਲਿਆਂਦੇ ਗਏ ਐਫੀਡੇਵਿਟ ਵਿਚ ਨੋਟਰੀ ਦੀ ਅਟੈਚ ਨਹੀਂ ਸੀ ਲਿਹਾਜ਼ਾ ਜਦੋਂ ਤੱਕ ਨਾਮਜ਼ਦਗੀ ਫਾਰਮ ਦਾ ਪ੍ਰਬੰਧ ਨਹੀਂ ਹੋਇਆ ਉਸ ਨੂੰ ਨਾਮਜ਼ਦਗੀ ਦਾਖਲ ਕਰਨ ਲਈ ਲੰਬੀ ਉਡੀਕ ਕਰਨੀ ਪਈ। ਇਸ ਦਰਮਿਆਨ ਜ਼ਿਲਾ ਪ੍ਰਧਾਨ ਅਜੀਜ ਦਰਦ ਦੇ ਹੱਥ ਵਿਚ ਐਪਲੀਕੇਸ਼ਨ ਸੀ। ਕੁਝ ਦੇਰ ਬਾਅਦ ਅਜੀਜ ਦਰਦ ਨੇ ਫਾਰਮ ਜ਼ਿਲਾ ਚੋਣ ਅਧਿਕਾਰੀ ਨੂੰ ਦਿੱਤਾ ਅਤੇ ਕਾਂਗਰਸ ਉਮੀਦਵਾਰ ਚੁੱਪਚਾਪ ਖੜੀ ਰਹੀ।
ਭ੍ਰਿਸ਼ਟਾਚਾਰੀਆਂ ਕੋਲ ਹੁਣ ਦੋ ਹੀ ਬਦਲ, ਜੇਲ ਜਾਂ ਬੇਲ : ਮੋਦੀ
NEXT STORY