ਇਕ ਤਾਜ਼ਾ ਖੋਜ ਅਨੁਸਾਰ ਘਰ 'ਚ ਗੈਸ-ਚੁੱਲ੍ਹਾ ਜਾਂ ਹੋਰ ਕਿਸੇ ਕਾਰਨ ਹੋਣ ਵਾਲਾ ਹਵਾ ਪ੍ਰਦੂਸ਼ਨ ਸਿਹਤ ਲਈ ਬਹੁਤ ਘਾਤਕ ਸਿੱਧ ਹੁੰਦਾ ਹੈ। ਬ੍ਰਿਟੇਨ ਦੇ ਵਿਗਿਆਨੀਆਂ ਦੀ ਖੋਜ ਅਨੁਸਾਰ ਖਾਣਾ ਬਣਾਉਣ, ਰੋਸ਼ਨੀ ਜਾਂ ਠੰਡ ਦੇ ਮੌਸਮ 'ਚ ਕਮਰੇ ਨੂੰ ਗਰਮ ਰੱਖਣ ਲਈ ਵਰਤਿਆ ਜਾਣ ਵਾਲਾ ਈਂਧਣ ਫੇਫੜਿਆਂ ਲਈ ਬਹੁਤ ਖਤਰਨਾਕ ਹੈ। ਇਸ ਨਾਲ ਫੇਫੜਿਆਂ ਦੀ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੁੰਦੀ ਹੈ ਅਤੇ ਨਿਮੋਨੀਆ ਵਰਗੀਆਂ ਘਾਤਕ ਬੀਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਆਮ ਤੌਰ 'ਤੇ ਗਰੀਬ ਤਬਕੇ ਦੇ ਲੋਕ ਲੱਕੜ ਅਤੇ ਪਾਥੀਆਂ ਵਰਗੇ ਬਾਲਣ ਦੀ ਵਰਤੋਂ ਕਰਦੇ ਹਨ, ਜਿਸ ਨਾਲ ਭਾਰੀ ਮਾਤਰਾ 'ਚ ਧੂੰਆਂ ਪੈਦਾ ਹੁੰਦਾ ਹੈ ਅਤੇ ਇਸ ਦਾ ਸਿੱਧਾ ਅਸਰ ਸਾਡੇ ਫੇਫੜਿਆਂ 'ਤੇ ਹੁੰਦਾ ਹੈ।
ਮਲੇਰੀਆ ਤੋਂ ਬਚਾ ਸਕਦੀ ਹੈ ਵਿਆਗਰਾ
NEXT STORY