ਗਰਮੀਆਂ 'ਚ ਤੇਜ਼ ਧੁੱਪ ਅਤੇ ਗਰਮ ਹਵਾ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਚਮੜੀ ਖੁਸ਼ਕ ਅਤੇ ਦਾਗ-ਧੱਬਿਆਂ ਵਾਲੀ ਹੋ ਜਾਂਦੀ ਹੈ। ਬੁੱਲ੍ਹ ਸਾਡੇ ਚਿਹਰੇ ਦਾ ਸਭ ਤੋਂ ਨਰਮ ਅੰਗ ਹਨ। ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ 'ਚ ਸਾਡੇ ਬੁੱਲ੍ਹ ਵੀ ਬੀਮਾਰ ਪੈ ਸਕਦੇ ਹਨ। ਹੈਰਾਨ ਨਾ ਹੋਵੋ। ਖੁਸ਼ਕ ਬੁੱਲ੍ਹਾਂ ਤੋਂ ਵਾਰ-ਵਾਰ ਪਪੜੀ ਉਤਰਦੇ ਰਹਿਣ ਨਾਲ ਬੁੱਲ੍ਹ ਮੁਲਾਇਮ ਨਹੀਂ ਰਹਿੰਦੇ, ਇਸ ਲਈ ਬਹੁਤ ਜ਼ਿਆਦਾ ਮਾਤਰਾ 'ਚ ਲਿਪ ਬਾਮ ਵੀ ਨਹੀਂ ਲਗਾਉਣਾ ਚਾਹੀਦਾ। ਜ਼ਰੂਰੀ ਨਹੀਂ ਕਿ ਬੁੱਲ੍ਹਾਂ 'ਤੇ ਹਮੇਸ਼ਾ ਕੁਝ ਲੱਗਾ ਰਹੇ।
ਤੁਸੀਂ ਕੁਝ ਸਮੇਂ ਲਈ ਬੁੱਲ੍ਹਾਂ ਨੂੰ ਬਿਨਾਂ ਕੁਝ ਲਗਾਏ ਵੀ ਛੱਡ ਸਕਦੇ ਹੋ। ਜੇਕਰ ਬੁੱਲ੍ਹਾਂ 'ਤੇ ਵਾਰ-ਵਾਰ ਪਪੜੀ ਜੰਮਦੀ ਹੋਵੇ ਤਾਂ ਡਾਕਟਰ ਦੀ ਸਲਾਹ ਲਓ। ਬੁੱਲ੍ਹ ਫਟਣ ਦਾ ਸਭ ਤੋਂ ਵੱਡਾ ਕਾਰਨ ਵਿਟਾਮਿਨ ਦੀ ਕਮੀ ਹੁੰਦੀ ਹੈ। ਜੇਕਰ ਤੁਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਵਿਟਾਮਿਨ 'ਬੀ' ਭਰਪੂਰ ਖਾਧ ਪਦਾਰਥਾਂ ਨੂੰ ਆਪਣੇ ਭੋਜਨ 'ਚ ਸ਼ਾਮਲ ਕਰੋ।
ਲਿਪ ਪੈਕ ਦੇ ਘਰੇਲੂ ਨੁਸਖੇ
♦ ਤਾਜ਼ੇ ਗੁਲਾਬ ਦੀਆਂ ਪੱਤੀਆਂ 'ਚ ਥੋੜ੍ਹੀ ਜਿਹੀ ਮਲਾਈ ਲਗਾ ਕੇ ਬੁੱਲ੍ਹਾਂ 'ਤੇ ਲਗਾਓ ਅਤੇ 10-15 ਮਿੰਟਾਂ ਬਾਅਦ ਬੁੱਲ੍ਹਾਂ ਨੂੰ ਧੋ ਕੇ ਲਿਪ ਬਾਮ ਲਗਾਓ। ਅਜਿਹਾ ਰੋਜ਼ਾਨਾ ਕਰਨ ਨਾਲ ਬੁੱਲ੍ਹ ਗੁਲਾਬ ਵਾਂਗ ਖਿੜ ਜਾਣਗੇ।
♦ ਰਾਤ ਨੂੰ ਸੌਣ ਤੋਂ ਪਹਿਲਾਂ ਹਰਬਲ ਕਲੀਂਜ਼ਰ ਨਾਲ ਲਿਪਸਟਿਕ ਸਾਫ ਕਰਕੇ ਬੁੱਲ੍ਹਾਂ 'ਤੇ ਦੇਸੀ ਘਿਓ ਮੱਲ ਕੇ ਸੌਂਵੋ।
♦ ਇਸ ਦੇ ਲਈ ਬੁੱਲ੍ਹਾਂ 'ਤੇ ਸਿਰਫ ਸ਼ਹਿਦ ਵੀ ਲਗਾ ਸਕਦੇ ਹੋ।
♦ ਖੁਸ਼ਕ ਬੁੱਲ੍ਹਾਂ ਲਈ ਤਾਜ਼ਾ ਮੱਖਣ ਵੀ ਫਾਇਦੇਮੰਦ ਹੈ।
♦ ਜਾਇਫਲ, ਗੁਲਾਬ ਦੀਆਂ ਤਾਜ਼ੀਆਂ ਪੱਤੀਆਂ ਅਤੇ ਤਾਜ਼ਾ ਮੱਖਣ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ।
♦ ਗਰਮੀਆਂ 'ਚ ਬੁੱਲ੍ਹ ਫਟਣ 'ਤੇ ਕੋਲਡ ਕ੍ਰੀਮ, ਗਲਿਸਰੀਨ, ਵੈਸਲੀਨ ਜਾਂ ਕੋਈ ਐਂਟੀ ਸੈਪਟਿਕ ਕ੍ਰੀਮ ਲਗਾਉਣੀ ਚਾਹੀਦੀ ਹੈ। ਅੱਜਕਲ ਲਿਪ ਬਾਮ ਡੱਬੀ ਅਤੇ ਟਿਊਬ ਦੋਹਾਂ ਤਰ੍ਹਾਂ ਮਿਲ ਜਾਂਦੀ ਹੈ, ਇਸ ਲਈ ਵਨੀਲਾ, ਸਟ੍ਰਾਅਬੇਰੀ, ਕੋਕਾ ਬਟਰ, ਆੜੂ, ਗ੍ਰੀਨ ਟੀ, ਅਨਾਨਾਸ, ਐਲੋਵੇਰਾ ਅਤੇ ਗੁਲਾਬ ਭਰਪੂਰ ਫਲੇਵਰ ਵਾਲੀ ਲਿਪ ਬਾਮ ਲਗਾ ਸਕਦੇ ਹੋ।
♦ ਜਦੋਂ ਵੀ ਘਰੋਂ ਬਾਹਰ ਜਾਓ, ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ। ਸਰੀਰ 'ਚ ਪਾਣੀ ਦੀ ਲੋੜੀਂਦੀ ਮਾਤਰਾ ਸਰੀਰ ਅਤੇ ਬੁੱਲ੍ਹਾਂ ਦੀ ਨਮੀ ਨੂੰ ਕਾਇਮ ਰੱਖਦੀ ਹੈ।
♦ ਸਰਦੀਆਂ 'ਚ ਵੀ ਪਾਣੀ ਪੀਣਾ ਘੱਟ ਨਾ ਕਰੋ। ਸਰੀਰ 'ਚ ਸਹੀ ਮਾਤਰਾ 'ਚ ਪਾਣੀ ਦਾ ਸੰਤੁਲਨ ਬੁੱਲ੍ਹਾਂ ਨੂੰ ਮੁਲਾਇਮ ਰੱਖੇਗਾ।
♦ ਮਾਇਸਚੁਰਾਇਜ਼ਰ ਵਾਲੀ ਲਿਪਸਟਿਕ ਦੀ ਵਰਤੋਂ ਕਰੋ, ਇਸ ਨਾਲ ਬੁੱਲ੍ਹ ਮੁਲਾਇਮ ਰਹਿੰਦੇ ਹਨ।
♦ ਸਿਗਰਟਨੋਸ਼ੀ ਬੁੱਲ੍ਹਾਂ ਦੇ ਨੈਚੁਰਲ ਆਇਲ ਨੂੰ ਖਤਮ ਕਰ ਦਿੰਦੀ ਹੈ, ਇਸ ਲਈ ਇਸ ਤੋਂ ਦੂਰ ਰਹੋ।
ਫੇਫੜਿਆਂ ਨੂੰ ਕਮਜ਼ੋਰ ਬਣਾ ਸਕਦਾ ਹੈ ਘਰ ਦਾ ਪ੍ਰਦੂਸ਼ਨ
NEXT STORY