ਅੱਜ ਬਹੁਤ ਸਾਰੇ ਲੋਕ ਮਾਈਗ੍ਰੇਨ ਦੀ ਸਮੱਸਿਆ ਤੋਂ ਪੀੜਤ ਹਨ ਕਿਉਂਕਿ ਕੰਮ ਦਾ ਤਣਾਅ ਜਾਂ ਦੌੜ-ਭੱਜ ਭਰੀ ਜ਼ਿੰਦਗੀ 'ਚ ਕੋਈ ਵੀ ਆਪਣੀ ਸਿਹਤ ਪ੍ਰਤੀ ਸੁਚੇਤ ਨਹੀਂ ਹੈ। ਇਹ ਬੀਮਾਰੀ ਕਾਫੀ ਗੰਭੀਰ ਹੁੰਦੀ ਹੈ ਪਰ ਹਰ ਬੀਮਾਰੀ ਦਾ ਕੋਈ ਨਾ ਕੋਈ ਘਰੇਲੂ ਤੋੜ ਹੁੰਦਾ ਹੀ ਹੈ। ਇਸੇ ਤਰ੍ਹਾਂ ਮਾਈਗ੍ਰੇਨ ਦਾ ਵੀ ਇਲਾਜ ਘਰੇਲੂ ਤਰੀਕਿਆਂ ਨਾਲ ਕਰਨਾ ਸੰਭਵ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਨਮਕ ਨੂੰ ਤੁਸੀਂ ਆਪਣੇ ਰੋਜ਼ਾਨਾ ਦੇ ਭੋਜਨ 'ਚ ਸ਼ਾਮਲ ਕਰਦੇ ਹੋ, ਉਹ ਹੀ ਨਮਕ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕਰਨ 'ਚ ਤੁਹਾਡੀ ਮਦਦ ਵੀ ਕਰਦਾ ਹੈ। ਅਜਿਹੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਹਾਨੂੰ ਮਾਈਗ੍ਰੇਨ ਹੈ ਤਾਂ ਇਕ ਗਲਾਸ ਲੈਮੋਨੇਡ ਜਾਂ ਫਿਰ ਨਿੰਬੂ ਦਾ ਰਸ ਪੀਣਾ ਚਾਹੀਦੈ, ਜਿਸ 'ਚ ਨਮਕ ਮਿਲਿਆ ਹੋਵੇ। ਇਹ ਇਲਾਜ ਪੂਰੀ ਤਰ੍ਹਾਂ ਕੁਦਰਤੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਕ ਹੋਰ ਉਪਾਅ ਹੈ ਸਿਰਦਰਦ ਦੂਰ ਕਰਨ ਦਾ। ਇਸ ਅਨੁਸਾਰ ਨਿੰਬੂ ਨੂੰ ਅੱਧਾ ਕੱਟ ਕੇ ਮੱਥੇ 'ਤੇ ਰਗੜ ਲਓ। ਇਸ ਨਾਲ ਵੀ ਕਾਫੀ ਅਸਰ ਹੁੰਦਾ ਹੈ।
ਨਮਕ ਨਾਲ ਮਾਈਗ੍ਰੇਨ ਦਾ ਇਲਾਜ ਕਿਵੇਂ?
1. ਇਹ ਧਾਰਨਾ ਹੈ ਕਿ ਮਾਈਗ੍ਰੇਨ ਸੋਡੀਅਮ ਦੀ ਕਮੀ ਕਾਰਨ ਹੁੰਦਾ ਹੈ, ਇਸ ਲਈ ਨਮਕ ਨਾਲ ਇਸ ਦਾ ਇਲਾਜ ਸੰਭਵ ਹੈ। ਇਹ ਵਿਗਿਆਨਕ ਰੂਪ 'ਚ ਸਭ ਤੋਂ ਵਧੀਆ ਅਤੇ ਸਟੀਕ ਸਿੱਧ ਹੁੰਦਾ ਹੈ। ਹਿਮਾਲਿਆ ਕ੍ਰਿਸਟਲ ਨਮਕ ਆਮ ਤੌਰ 'ਤੇ ਵਰਤਿਆ ਜਾਂਦਾ ਹੈ।
2. ਵਿਗਿਆਨਕ ਰੂਪ 'ਚ ਮੰਨਿਆ ਗਿਆ ਹੈ ਕਿ ਪਹਾੜੀ ਨਮਕ ਸਾਧਾਰਨ ਨਮਕ ਤੋਂ ਬਿਹਤਰ ਹੁੰਦਾ ਹੈ ਅਤੇ ਛੇਤੀ ਅਸਰ ਕਰਦਾ ਹੈ। ਇਸ ਦੇ ਸੇਵਨ ਨਾਲ ਦਰਦ ਤੁਰੰਤ ਗਾਇਬ ਹੋ ਜਾਂਦਾ ਹੈ। ਰੋਗ-ਪ੍ਰਤੀਰੋਧਕ ਸਮਰੱਥਾ 'ਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਇਹ ਸੇਰੋਟੋਨਿਨ ਨਾਮੀ ਹਾਰਮੋਨ ਦਾ ਵਿਕਾਸ ਵੀ ਕਰਦਾ ਹੈ, ਜੋ ਕਿ ਊਰਜਾ ਵਧਾਉਣ ਲਈ ਜਾਣਿਆ ਜਾਂਦਾ ਹੈ।
3. ਹੋਰ ਫਾਇਦਿਆਂ ਬਾਰੇ ਸਰੀਰ 'ਚ ਅਲਕਾਈਨ ਅਤੇ ਇਲੈਕਟ੍ਰੋਲਾਈਟਸ ਵੀ ਵਧਾਉਂਦੇ ਹਨ, ਜਿਸ ਨਾਲ ਸਰੀਰ ਦਾ ਸਿਸਟਮ ਸੰਤੁਲਿਤ ਰਹਿੰਦਾ ਹੈ। ਤਾਂ ਅਗਲੀ ਵਾਰ ਜਦੋਂ ਵੀ ਲੱਗੇ ਕਿ ਤੁਹਾਨੂੰ ਮਾਈਗ੍ਰੇਨ ਦਾ ਦਰਦ ਸ਼ੁਰੂ ਹੋ ਚੁੱਕਾ ਹੈ ਤਾਂ ਤੁਰੰਤ ਨਮਕ ਪਾ ਕੇ ਨਿੰਬੂ ਪਾਣੀ ਪੀ ਲਓ।
ਤਾਂਕਿ ਬੁੱਲ੍ਹ ਨਾ ਹੋਣ ਬੀਮਾਰ
NEXT STORY