ਖੋਜਕਾਰਾਂ ਨੇ ਹੁਣ ਇਕ ਅਜਿਹਾ ਉਪਕਰਨ ਵਿਕਸਿਤ ਕੀਤਾ ਹੈ, ਜਿਸ ਨਾਲ ਗਰਭ ਜਾਂਚ ਵਾਂਗ ਕਈ ਦਿਨਾਂ ਦੀ ਬਜਾਏ ਸਿਰਫ ਇਕ ਘੰਟੇ 'ਚ ਚਿਕਨਗੁਨੀਆ ਦਾ ਪਤਾ ਲਗਾਇਆ ਜਾ ਸਕੇਗਾ। ਜਰਨਲ ਆਫ ਮੈਡੀਕਲ ਐਂਟੋਮਾਲੌਜੀ 'ਚ ਪ੍ਰਕਾਸ਼ਿਤ ਇਕ ਖੋਜ ਅਨੁਸਾਰ ਅਮਰੀਕੀ ਆਰਮੀ ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਚਿਕਨਗੁਨੀਆ ਦਾ ਪਤਾ ਲਗਾਉਣ ਲਈ ਕੀਤੀ ਜਾਣ ਵਾਲੀ ਜਾਂਚ 'ਚ ਤਬਦੀਲੀ ਕੀਤੀ ਹੈ। ਇਸ ਨਾਲ ਬਹੁਤ ਛੇਤੀ ਮਰੀਜ਼ਾਂ ਦੇ ਸਰੀਰ 'ਚ ਚਿਕਨਗੁਨੀਆ ਲਈ ਜ਼ਿੰਮੇਵਾਰ 'ਸੀ.ਐੱਚ.ਆਈ.ਕੇ.ਵੀ.' ਵਿਸ਼ਾਣੂ ਦੀ ਮੌਜੂਦਗੀ ਦੀ ਜਾਂਚ ਕਰਨ ਦਾ ਬਦਲ ਮਿਲੇਗਾ।
ਖੋਜਕਾਰਾਂ ਦਾ ਕਹਿਣੈ ਕਿ ਨਵੇਂ ਉਪਕਰਨ ਨੂੰ ਵਿਵਹਾਰਕ ਰੂਪ 'ਚ ਲਿਆਂਦੇ ਜਾਣ ਪਿੱਛੋਂ ਲੋਕਾਂ ਨੂੰ ਕਈ ਦਿਨਾਂ ਤੱਕ ਉਡੀਕ ਨਹੀਂ ਕਰਨੀ ਪਏਗੀ। ਇਸ 'ਚ ਗਰਭ ਜਾਂਚ ਵਾਂਗ ਹੀ ਇਕ ਰਸਾਇਣਿਕ ਡਿਪਸਟਿਕ ਵਰਤੋਂ 'ਚ ਲਿਆਂਦਾ ਜਾਂਦਾ ਹੈ। ਇਸ ਦੇ ਲਈ ਅਜੇ ਕਿਸੇ ਤਰ੍ਹਾਂ ਦੇ ਟੀਕੇ ਜਾਂ ਇਲਾਜ ਦੀ ਖੋਜ ਨਹੀਂ ਹੋਈ। ਅਜਿਹੇ 'ਚ ਜੇਕਰ ਰਿਪੋਰਟ 'ਚ ਚਿਕਨਗੁਨੀਆ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਸ ਨੂੰ ਛੇਤੀ ਕੰਟਰੋਲ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ।
ਮਾਈਗ੍ਰੇਨ ਦੇ ਇਲਾਜ 'ਚ ਸਹਾਇਕ ਹੈ ਨਮਕ
NEXT STORY