ਕਹਿੰਦੇ ਹਨ ਕਿ ਹੱਥਾਂ ਦੀਆਂ ਤਲੀਆਂ 'ਤੇ ਕਿਸਮਤ ਦੀਆਂ ਲਕੀਰਾਂ ਹੁੰਦੀਆਂ ਹਨ ਪਰ ਇਕ ਤਾਜ਼ਾ ਖੋਜ 'ਚ ਦੇਖਿਆ ਗਿਆ ਹੈ ਕਿ ਤਲੀ ਤੋਂ ਕਿਸੇ ਦੀ ਸਿਹਤ ਦਾ ਵੀ ਹਾਲ ਜਾਣਿਆ ਸਕਦਾ ਹੈ ਕਿਉਂਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਅਸਰ ਹੱਥਾਂ 'ਤੇ ਵੀ ਪੈਂਦਾ ਹੈ। ਕੇਅਰਿੰਗ ਡਾਟ ਕਾਮ 'ਚ ਪ੍ਰਕਾਸ਼ਿਤ ਰਿਪੋਰਟ 'ਚ ਮੇਲਾਨੀ ਹੇਕੇਨ ਨੇ ਦਾਅਵਾ ਕੀਤਾ ਹੈ ਕਿ ਤਲੀਆਂ ਤੋਂ 7 ਕਿਸਮ ਦੇ ਰੋਗਾਂ ਦੇ ਲੱਛਣਾਂ ਬਾਰੇ ਜਾਣਿਆ ਜਾ ਸਕਦਾ ਹੈ।
ਲਾਲ ਤਲੀ ਤੋਂ ਪਤਾ ਲੱਗਦੈ ਲਿਵਰ ਦਾ ਹਾਲ
ਜੇਕਰ ਤਲੀਆਂ ਸੁਰਖ ਰੰਗ ਦੀਆਂ ਹਨ ਤਾਂ ਡਾਕਟਰੀ ਭਾਸ਼ਾ 'ਚ ਇਸ ਨੂੰ ਪਾਲਮਰ ਈਰਥੀਮੀਆ ਕਿਹਾ ਜਾਂਦਾ ਹੈ। ਇਹ ਲਿਵਰ ਦੀ ਬੀਮਾਰੀ ਦਾ ਇਕ ਸੰਕੇਤ ਹੈ। ਇਸ ਨਾਲ ਫੈਟੀ ਲਿਵਰ ਜਾਂ ਜਿਗਰ ਦੀ ਸਿਰੋਸਿਸ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਗਰਭਵਤੀ ਔਰਤਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਖੂਨ ਦੇ ਸੰਚਾਰ ਦਾ ਕਾਰਨ ਹੁੰਦਾ ਹੈ।
ਡਾਇਬਟੀਜ਼ ਦਾ ਲੱਛਣ ਅਤੇ ਪੂਰੇ ਧੱਬੇ
ਸ਼ੂਗਰ ਹੋਣ 'ਤੇ ਨਸਾਂ ਅਤੇ ਖੂਨ ਦੀਆਂ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਨਾਲ ਖੂਨ ਦਾ ਅੰਦਰੂਨੀ ਰਿਸਾਅ ਹੁੰਦਾ ਹੈ ਅਤੇ ਹੈਮਰੇਜ ਹੋ ਜਾਂਦਾ ਹੈ, ਜਿਸ ਨਾਲ ਹੱਥਾਂ 'ਤੇ ਲਾਲ ਰੰਗ ਦੇ ਦਾਣੇ ਨਜ਼ਰ ਆਉਂਦੇ ਹਨ।
ਉਂਗਲੀ ਨੀਲੀ ਹੋਣਾ ਮਤਲਬ ਖਰਾਬ ਖੂਨ ਸੰਚਾਰ
ਭੂਰੀਆਂ ਜਾਂ ਨੀਲੇ ਰੰਗ ਦੀਆਂ ਉਂਗਲੀਆਂ ਖੂਨ ਦੇ ਖਰਾਬ ਸੰਚਾਰ ਦੀ ਨਿਸ਼ਾਨੀ ਹਨ। ਇਸ ਬੀਮਾਰੀ ਕਾਰਨ ਉਂਗਲੀ ਸੁੰਨ ਵੀ ਹੋ ਸਕਦੀ ਹੈ।
ਮੋਟੀਆਂ ਅਤੇ ਗੋਲ ਉਂਗਲੀਆਂ
ਜੇਕਰ ਉਂਗਲੀਆਂ ਮੋਟੀਆਂ ਅਤੇ ਗੋਲ ਰੂਪ ਲੈ ਲੈਣ ਅਤੇ ਬਾਹਰ ਵੱਲ ਮੁੜ ਜਾਣ ਤਾਂ ਇਸ ਹਾਲਤ ਨੂੰ ਫੇਫੜਿਆਂ ਜਾਂ ਦਿਲ ਦੀਆਂ ਬੀਮਾਰੀਆਂ ਦਾ ਸੰਕੇਤ ਸਮਝਿਆ ਜਾ ਸਕਦਾ ਹੈ। ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।
ਨਹੁੰਆਂ ਹੇਠਾਂ ਛੋਟੀਆਂ ਲਾਲ ਧਾਰੀਆਂ
ਨਹੁੰਆਂ ਹੇਠਾਂ ਚਮੜੀ ਲਾਲ ਹੋ ਜਾਏ ਤਾਂ ਇਸ ਨੂੰ ਸਪਲਿੰਟਰ ਹੈਮਰੇਜ ਕਹਿੰਦੇ ਹਨ। ਇਹ ਖੂਨ ਦੀ ਇਨਫੈਕਸ਼ਨ ਜਾਂ ਦਿਲ ਦੀ ਬੀਮਾਰੀ ਦਾ ਸੰਕੇਤ ਹੈ।
ਨਹੁੰਆਂ ਦਾ ਪੀਲਾਪਨ
ਜੇਕਰ ਨਹੁੰ ਪੀਲੇ ਪੈ ਜਾਣ ਅਤੇ ਇਨ੍ਹਾਂ ਨੂੰ ਦਬਾਉਣ ਤੋਂ ਤੁਰੰਤ ਬਾਅਦ ਇਹ ਸਫੇਦ ਹੋ ਜਾਣ ਤਾਂ ਹੋ ਸਕਦੈ ਕਿ ਤੁਹਾਨੂੰ ਅਨੀਮੀਆ ਹੋ ਗਿਆ ਹੈ।
ਉਂਗਲੀਆਂ ਦੀ ਲੰਬਾਈ
ਔਰਤਾਂ 'ਚ ਜੇਕਰ ਅਨਾਮਿਕਾ ਉਂਗਲੀ ਤਰਜਨੀ ਤੋਂ ਲੰਬੀ ਹੈ ਤਾਂ ਇਹ ਆਸਟੀਓਪੋਰੋਸਿਸ ਦੇ ਖਤਰੇ ਦਾ ਸੰਕੇਤ ਹੈ।
ਹੁਣ ਚਿਕਨਗੁਨੀਆ ਦਾ ਪਤਾ ਲੱਗੇਗਾ ਸਿਰਫ 1 ਘੰਟੇ 'ਚ
NEXT STORY