ਮੁੰਬਈ- ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਫਿਲਮ 'ਹੀਰੋ' ਦੇ ਸੀਕੁਅਲ ਦੀ ਅਭਿਨੇਤਰੀ ਸੁਨੀਲ ਸ਼ੈੱਟੀ ਦੀ ਅਥੀਆ ਸ਼ੈੱਟੀ ਨਾ ਸਿਰਫ ਫੁੱਟਬਾਲ ਦੇਖਣਾ ਪਸੰਦ ਕਰਦੀ ਹੈ ਸਗੋਂ ਇਹ ਖੇਡਦੀ ਵੀ ਹੈ। ਫਿਲਹਾਲ ਉਹ ਇਸ ਨੂੰ ਲੈ ਕੇ ਬਹੁਤ ਹੀ ਉਤਸ਼ਾਹਤ ਹੈ ਕਿ ਉਸ ਦੀ ਪਸੰਦੀਦਾ ਟੀਮ 'ਚੇਲਸੀ' ਨੇ ਇੰਗਲਿਸ਼ ਪ੍ਰੀਮੀਅਰ ਲੀਗ 'ਚ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਚੇਲਸੀ ਸਪੋਰਟਰ ਅਥੀਆ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਦੇਖਣਾ ਵਧੀਆ ਲੱਗ ਰਿਹਾ ਹੈ। ਉਹ ਦੱਸਦੀ ਹੈ, ''ਮੈਂ ਆਪਣੇ ਭਰਾ ਅਤੇ ਪਾਪਾ ਕਾਰਨ ਚੇਲਸੀ ਦੀ ਫੈਨ ਹਾਂ। ਮੈਂ ਕੋਸ਼ਿਸ਼ ਕਰਦੀ ਹਾਂ ਅਤੇ ਹਰ ਖਾਸ ਮੈਚ ਦੇਖ ਹੀ ਲੈਂਦੀ ਹਾਂ। ਮੈਂ ਉਤਸ਼ਾਹਤ ਹਾਂ ਕਿ ਉਨ੍ਹਾਂ ਨੇ ਇਸ ਸੀਜ਼ਨ ਦੇ ਸਾਰੇ ਲੀਗ ਮੈਚ ਜਿੱਤ ਲਏ। ਮੇਰੇ ਪਸੰਦੀਦਾ ਖਿਡਾਰੀ ਲੈਮਪਾਰਡ ਹਨ। ਮੇਰਾ ਤਾਂ ਦਿਲ ਹੀ ਟੁੱਟ ਗਿਆ ਸੀ ਜਦੋਂ ਪਿਛਲੇ ਸਾਲ ਉਹ ਬਾਹਰ ਹੋ ਗਏ ਸਨ।'' ਤੁਹਾਨੂੰ ਦੱਸ ਦਈਏ ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ 'ਚ ਬਣ ਰਹੀ 1983 ਦੀ ਫਿਲਮ 'ਹੀਰੋ' ਦੇ ਸੀਕੁਅਲ ਨਾਲ ਅਥੀਆ ਅਤੇ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਨਾਲ ਬਾਲੀਵੁੱਡ 'ਚ ਐਂਟਰੀ ਕਰ ਰਹੇ ਹਨ। ਇਸ ਫਿਲਮ ਨੂੰ ਸੁਭਾਸ਼ ਘਈ ਅਤੇ ਸਲਮਾਨ ਖਾਨ ਮਿਲ ਕੇ ਬਣਾ ਰਹੇ ਹਨ। ਇਸ ਦੇ ਨਿਰਦੇਸ਼ਕ ਨਿਖਿਲ ਅਡਵਾਨੀ ਹਨ। ਇਹ ਫਿਲਮ 3 ਜੁਲਾਈ ਨੂੰ ਰਿਲੀਜ਼ ਹੋਵੇਗੀ।
ਰਣਵੀਰ ਨੇ ਠੁਕਰਾਇਆ 'ਬਿਗ ਬੌਸ' ਦਾ ਆਫਰ, ਸਲਮਾਨ ਹੀ ਹੋ ਸਕਦੇ ਹਨ ਹੋਸਟ (ਦੇਖੋ ਤਸਵੀਰਾਂ)
NEXT STORY