ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਸ ਸਾਲ ਪੰਜਵੀਂ ਵਾਰ 68ਵੇਂ ਕਾਨਸ ਕੌਮਾਂਤਰੀ ਫਿਲਮ ਉਤਸਵ 'ਚ ਸ਼ਾਮਲ ਹੋਈ ਹੈ। ਦੱਸਿਆ ਜਾਂਦਾ ਹੈ ਕਿ ਸੋਨਮ ਪਹਿਲੇ ਦਿਨ ਦੀ ਤਰ੍ਹਾਂ ਦੂਜੇ ਦਿਨ ਵੀ ਕਾਨਸ ਦੇ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਦੀ ਨਜ਼ਰ ਆਈ ਸੀ। ਭੈਣ ਰਿਯਾ ਕਪੂਰ ਵਲੋਂ ਡਿਜ਼ਾਈਨ ਕੀਤੀ ਗਈ ਇਸ ਡਰੈੱਸ 'ਚ ਸੋਨਮ ਹਸੀਨ ਲੱਗਣ ਦੇ ਨਾਲ-ਨਾਲ ਕਾਫੀ ਸਟਨਿੰਗ ਲੁੱਕ ਦਿੰਦੀ ਨਜ਼ਰ ਆਈ ਸੀ। ਦੱਸਿਆ ਜਾਂਦਾ ਹੈ ਕਿ ਸੋਨਮ ਦੇ ਵਰਗੀ ਫਰ ਵਾਲੀ ਡਰੈੱਸ ਇਸ ਸਾਲ ਪੈਰਿਸ ਫੈਸ਼ਨ ਵੀਕ 2015 'ਚ ਮਾਡਲ ਏਲੀ ਸਾਬ ਪਹਿਨ ਚੁੱਕੀ ਹੈ। ਅਜਿਹੇ 'ਚ ਸੋਨਮ ਨੂੰ ਕਾਪੀ ਕੈਟ ਕਹਿਣਾ ਗਲਤ ਨਹੀਂ ਹੋਵੇਗਾ। ਵੈਲ ਸੋਨਮ ਕਪੂਰ ਨੂੰ ਉਸ ਦੀ ਭੈਣ ਰਿਯਾ ਕਪੂਰ ਨੇ ਬਹੁਤ ਮੁਸ਼ਕਿਲ 'ਚ ਫਸਾ ਦਿੱਤਾ ਹੈ ਜਿਸ ਦਾ ਸਾਹਮਣਾ ਕਰਦੇ ਹੋਏ ਸੋਨਮ ਨੂੰ ਸ਼ਰਮਿੰਦਾ ਹੋਣਾ ਪੈ ਸਕਦਾ ਹੈ। ਸੋਨਮ 16 ਤੋਂ 18 ਮਈ ਨੂੰ 68ਵੇਂ ਫੈਸਟੀਵਲ ਡੇ ਕਾਨਸ 'ਚ ਲੋਰੀਅਲ ਪੈਰਿਸ ਦੀ ਅਗਵਾਈ ਕਰੇਗੀ।
ਐਵਾਰਡਸ ਨਾਈਟ 'ਚ ਗਲੈਮਰਸ ਦਿਖਣ ਲਈ ਕੁਝ ਇਸ ਤਰ੍ਹਾਂ ਤਿਆਰ ਹੁੰਦੇ ਹਨ ਟੀਵੀ ਦੇ ਸਿਤਾਰੇ (ਦੇਖੋ ਤਸਵੀਰਾਂ)
NEXT STORY