ਮੁੰਬਈ- ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅਤੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਜਲਦ ਹੀ ਫਿਲਮ 'ਬਾਰਡਰ 2' ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸੋਨਮ ਬਾਜਵਾ ਨੇ ਦਿਲਜੀਤ ਦੋਸਾਂਝ ਨਾਲ ਆਪਣੇ 12 ਸਾਲਾਂ ਦੇ ਸਫ਼ਰ ਅਤੇ ਉਨ੍ਹਾਂ ਦੇ ਸੁਭਾਅ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ।
12 ਸਾਲਾਂ ਵਿੱਚ ਵੀ ਨਹੀਂ ਬਦਲੇ ਦਿਲਜੀਤ
ਸੋਨਮ ਬਾਜਵਾ ਨੇ ਦੱਸਿਆ ਕਿ ਉਹ ਦਿਲਜੀਤ ਨੂੰ ਪਿਛਲੇ 12 ਸਾਲਾਂ ਤੋਂ ਜਾਣਦੀ ਹੈ ਅਤੇ ਇੰਨੀ ਵੱਡੀ ਵਿਸ਼ਵ ਪੱਧਰੀ ਪ੍ਰਸਿੱਧੀ ਹਾਸਲ ਕਰਨ ਦੇ ਬਾਵਜੂਦ ਉਹ ਅੱਜ ਵੀ ਉਹੀ ਪੁਰਾਣੇ ਇਨਸਾਨ ਹਨ। ਸੋਨਮ ਮੁਤਾਬਕ, ਦਿਲਜੀਤ "ਸੰਗੀਤ ਦੇ ਦੀਵਾਨੇ" ਹਨ ਅਤੇ ਸੰਗੀਤ ਵਿੱਚ ਹੀ ਸਾਹ ਲੈਂਦੇ ਹਨ। ਉਨ੍ਹਾਂ ਕਿਹਾ ਕਿ ਦਿਲਜੀਤ ਨੇ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਇੱਕ 'ਗਲੋਬਲ ਸੈਂਸੇਸ਼ਨ' ਹਨ; ਉਹ ਅੱਜ ਵੀ ਬਹੁਤ ਮਜ਼ਾਕੀਆ ਅਤੇ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ।
'ਪੰਜਾਬ 1984' ਤੋਂ 'ਬਾਰਡਰ 2' ਤੱਕ ਦਾ ਸਫ਼ਰ
ਅਦਾਕਾਰਾ ਨੇ ਖ਼ੁਲਾਸਾ ਕੀਤਾ ਕਿ ਫਿਲਮ 'ਪੰਜਾਬ 1984' ਦੇ ਸਮੇਂ ਉਹ ਇੱਕ-ਦੂਜੇ ਨੂੰ ਜ਼ਿਆਦਾ ਨਹੀਂ ਜਾਣਦੇ ਸਨ, ਪਰ ਫਿਲਮ 'ਸੁਪਰ ਸਿੰਘ' ਦੌਰਾਨ ਉਨ੍ਹਾਂ ਦੀ ਦੋਸਤੀ ਪੱਕੀ ਹੋ ਗਈ ਅਤੇ ਸੈੱਟ 'ਤੇ ਉਨ੍ਹਾਂ ਨੇ ਖੂਬ ਮਸਤੀ ਕੀਤੀ। 'ਬਾਰਡਰ 2' ਦੇ ਸੈੱਟ 'ਤੇ ਵੀ ਇੱਕ ਸੀਨ ਦੌਰਾਨ ਉਹ ਦੋਵੇਂ ਇੰਨਾ ਹੱਸੇ ਕਿ ਗੱਲ ਦੱਸਣੀ ਵੀ ਮੁਸ਼ਕਲ ਹੈ।
'ਬਾਰਡਰ 2' ਦੀ ਸਟਾਰਕਾਸਟ
ਜ਼ਿਕਰਯੋਗ ਹੈ ਕਿ 'ਬਾਰਡਰ 2' ਸਾਲ 1997 ਵਿੱਚ ਆਈ ਸੁਪਰਹਿੱਟ ਫਿਲਮ 'ਬਾਰਡਰ' ਦਾ ਸੀਕਵਲ ਹੈ, ਜੋ 23 ਜਨਵਰੀ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਸਨੀ ਦਿਓਲ ਦੇ ਨਾਲ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਵਿਆਹ ਤੋਂ ਬਾਅਦ ਗੁਰਲੀਨ ਚੋਪੜਾ ਨੇ ਸਹੁਰੇ ਘਰ ਮਨਾਇਆ ਪਹਿਲਾ ਜਨਮਦਿਨ; ਵੀਡੀਓ ਵਾਇਰਲ
NEXT STORY