ਮੁੰਬਈ- ਇਨ੍ਹੀਂ ਦਿਨੀਂ ਚਰਚਾ ਹੈ ਕਿ ਅਦਾਕਾਰ ਸਲਮਾਨ ਖਾਨ ਦੇ ਪ੍ਰੋਡਕਸ਼ਨ 'ਚ ਬਣਨ ਵਾਲੀ ਫਿਲਮ 'ਹੀਰੋ' ਦੀ ਰਿਲੀਜ਼ਿੰਗ ਅੱਗੇ ਵੱਧ ਸਕਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਨਿਖਿਲ ਅਡਵਾਨੀ ਕਰ ਰਹੇ ਹਨ। ਇਸ ਫਿਲਮ 'ਚ ਸਟਾਰ ਕਿਡਸ ਸੂਰਜ ਪੰਚੋਲੀ ਅਤੇ ਅਥੀਆ ਸ਼ੈੱਟੀ ਆਪਣਾ ਬਾਲੀਵੁੱਡ ਕੈਰੀਅਰ ਸ਼ੁਰੂ ਕਰਨਗੇ। ਪਹਿਲਾਂ ਇਹ ਫਿਲਮ 3 ਜੁਲਾਈ ਨੂੰ ਰਿਲੀਜ਼ ਹੋਣੀ ਸੀ। ਮੇਕਰਸ ਦੀ ਸੋਚ ਸੀ ਕਿ ਫਿਲਮ 'ਬਜਰੰਗੀ ਭਾਈਜਾਨ' ਦੇ ਬਾਅਦ ਇਸ ਫਿਲਮ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ਪਰ ਹੁਣ ਇਸ ਦਾ ਫੈਸਲਾ ਸਲਮਾਨ ਖਾਨ 'ਤੇ ਛੱਡ ਦਿੱਤਾ ਗਿਆ ਹੈ। ਫਿਲਹਾਲ ਸਲਮਾਨ ਖਾਨ ਕਸ਼ਮੀਰ 'ਚ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹੁਣ ਜਦੋਂ ਤੱਕ ਉਹ ਮੁੰਬਈ ਨਹੀਂ ਆਉਂਦੇ ਇਸ ਬਾਰੇ 'ਚ ਕੋਈ ਫੈਸਲਾ ਨਹੀਂ ਹੋ ਸਕੇਗਾ।
ਸਿਰਫ ਹਾਲੀਵੁੱਡ ਹੀ ਨਹੀਂ ਸਗੋਂ ਕੋਰੀਅਨ ਫਿਲਮਾਂ ਨੂੰ ਵੀ ਕਾਪੀ ਕਰਦਾ ਹੈ ਬਾਲੀਵੁੱਡ (ਦੇਖੋ ਤਸਵੀਰਾਂ)
NEXT STORY