ਮੁੰਬਈ- ਬਾਲੀਵੁੱਡ 'ਚ ਹਰ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਹਨ, ਜਿਨ੍ਹਾਂ 'ਚ ਐਕਸ਼ਨ, ਰੋਮਾਂਟਿਕ ਆਦਿ ਸ਼ਾਮਲ ਹਨ। ਉਂਝ ਬਾਲੀਵੁੱਡ, ਹਾਲੀਵੁੱਡ ਨੂੰ ਵੀ ਕਾਪੀ ਕਰਕੇ ਕਈ ਫਿਲਮਾਂ ਦਾ ਨਿਰਮਾਣ ਕਰਦਾ ਹੈ। ਜੇਕਰ ਬਾਲੀਵੁੱਡ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸਿਰਫ ਇਹ ਹਾਲੀਵੁੱਡ ਹੀ ਨਹੀਂ ਸਗੋਂ ਕੋਰੀਅਨ ਫਿਲਮਾਂ ਨੂੰ ਵੀ ਕਾਪੀ ਕਰਦਾ ਹੈ। ਬਾਲੀਵੁੱਡ ਨੇ ਕੋਰੀਅਨ ਦੀਆਂ ਕਈ ਫਿਲਮÎਾਂ ਨੂੰ ਕਾਪੀ ਕਰਕੇ ਬਣਾਇਆ ਹੈ। ਤੁਹਾਨੂੰ ਦੱਸ ਦਈਏ ਸਾਊਥ ਭਾਵੇਂ ਖਬਰਾਂ 'ਚ ਕੰਮ ਕਰਦਾ ਹੋਵੇ ਪਰ ਉਥੋਂ ਦਾ ਸਿਨੇਮਾ ਇੰਨਾ ਮਸ਼ਹੂਰ ਹੈ ਕਿ ਬਾਲੀਵੁੱਡ 'ਚ ਉਸ ਦੀ ਨਕਲ ਹੁੰਦੀ ਰਹੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਬਾਲੀਵੁੱਡ ਫਿਲਮਾਂ ਦੱਸਣ ਜਾ ਰਹੇ ਹਾਂ ਜੋ ਕੋਰੀਅਨ ਫਿਲਮਾਂ ਦੀਆਂ ਕਾਪੀ ਹਨ।
ਸਾਲ 2012 'ਚ ਡਾਇਰੈਕਟਰ ਅਨੁਰਾਗ ਬਸੁ ਵਲੋਂ ਨਿਰਦੇਸ਼ਿਤ ਰਿਲੀਜ਼ ਫਿਲਮ 'ਬਰਫੀ' ਕੋਰੀਅਨ ਫਿਲਮ 'ਓਏਸਿਸ' ਜੋ ਕਿ ਸਾਲ 2002 'ਚ ਰਿਲੀਜ਼ ਹੋਈ ਸੀ ਦੀ ਕਾਪੀ ਕਰਕੇ ਬਣਾਈ ਗਈ ਹੈ। ਸਾਲ 2014 'ਚ ਰਿਲੀਜ਼ ਹੋਈ ਫਿਲਮ 'ਏਕ ਵਿਲੇਨ', ਕੋਰੀਅਨ ਫਿਲਮ 'ਅ ਸਾ ਦਿ ਡੈਵਿਲ' ਨੂੰ ਦੇਖ ਕੇ ਬਣਾਈ ਗਈ ਸੀ। ਸਾਲ 2006 'ਚ ਰਿਲੀਜ਼ ਫਿਲਮ 'ਜ਼ਿੰਦਾ' ਕੋਰੀਅਨ ਫਿਲਮ 'ਓਲਡਬੁਆਏ' (2003) ਦੀ ਕਾਪੀ ਸੀ। ਸਾਲ 2008 'ਚ ਰਿਲੀਜ਼ ਹੋਈ ਫਿਲਮ 'ਅਗਲੀ ਔਰ ਪਗਲੀ' ਕੋਰੀਅਨ ਫਿਲਮ 'ਮਾਈ ਸੇਸੀ ਗਰਲ' (2001) ਦੀ ਕਾਪੀ ਕੀਤੀ ਗਈ ਸੀ। ਸਾਲ 2005 'ਚ ਰਿਲੀਜ਼ ਹੋਈ ਫਿਲਮ 'ਆਵਾਰਾਪਨ' ਕੋਰੀਅਨ ਫਿਲਮ 'ਅ ਬਿਟਰਸਵੀਟ ਲਾਈਫ' ਦੀ ਕਾਪੀ ਕੀਤੀ ਗਈ ਸੀ। ਇਸੇ ਤਰ੍ਹਾਂ ਹੀ ਸਾਲ 2011 'ਚ ਰਿਲੀਜ਼ ਫਿਲਮ 'ਮਰਡਰ 2' ਕੋਰੀਅਨ ਫਿਲਮ 'ਦਿ ਚੇਸਰ' (2008) ਦੀ ਕਾਪੀ ਕੀਤੀ ਗਈ ਸੀ।
ਇਹ ਕਿਹੋ ਜਿਹੀ ਡਰੈੱਸ ਪਹਿਨੀ ਸੋਨਮ ਨੇ (ਵੀਡੀਓ)
NEXT STORY