ਅੰਮ੍ਰਿਤਸਰ-ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦੇ ਤੌਰ 'ਤੇ ਵਿਕਸਿਤ ਕੀਤੇ ਜਾਣ ਦੇ ਮਕਸਦ ਨਾਲ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਫੁਹਾਰਾ ਚੌਂਕ ਵਿਚਕਾਰ 500 ਮੀਟਰ ਲੰਬੀ ਸੜਕ ਨੂੰ ਦੁਨੀਆ ਦੀ ਸਭ ਤੋਂ ਬੇਹਤਰੀਨ ਸੜਕ ਦੇ ਰੂਪ 'ਚ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪ੍ਰਾਜੈਕਟ ਰਿਪੋਰਟ ਤਿਆਰ ਹੈ ਅਤੇ ਅਲਾਟਮੈਂਟਾਂ ਨੂੰ ਪੂਰਾ ਕੀਤੇ ਜਾਣ ਤੋਂ ਬਾਅਦ ਇਸ 'ਤੇ ਅਗਸਤ ਮਹੀਨੇ 'ਚ ਕੰਮ ਸ਼ੁਰੂ ਹੋ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਕ ਮੂਰਤੀ ਲਗਾਏ ਜਾਣ ਦੇ ਨਾਲ ਹੀ ਵਿਸ਼ਾਲ ਫੁਹਾਰਾ ਚੌਂ ਫੁਹਾਰ 'ਤੇ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੰਮ ਇਕ ਸਾਲ ਦੇ ਅੰਦਰ ਹੀ ਪੂਰਾ ਹੋ ਜਾਵੇਗਾ।
ਅੰਮ੍ਰਿਤਸਰ ਦਾ ਹੀਰੋ ਬਣਿਆ ਚਾਹ ਵੇਚਣ ਵਾਲਾ ਬਾਬਾ, ਸਜਦਾ ਕਰਨ ਲੱਗੇ ਲੋਕ (ਤਸਵੀਰਾਂ)
NEXT STORY