ਅੰਮ੍ਰਿਤਸਰ (ਅਰੁਣ)-ਅੱਜ ਦੇ ਜ਼ਮਾਨੇ 'ਚ ਜਿੱਥੇ ਲੋਕ ਮੁਸੀਬਤ 'ਚ ਪਏ ਇਨਸਾਨ ਦੀ ਮਦਦ ਕਰਨ ਤੋਂ ਕਤਰਾਉਂਦੇ ਹਨ, ਉੱਥੇ ਇਕ ਚਾਹ ਵੇਚਣ ਵਾਲੇ ਬਜ਼ੁਰਗ ਨੇ ਕਿਡਨੈਪ ਹੋਈ ਬੱਚੀ ਨੂੰ ਛੁਡਾ ਕੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ। ਉਕਤ ਚਾਹ ਵੇਚਣ ਵਾਲੇ ਬਜ਼ੁਰਗ ਨੇ ਬੱਚੀ ਨੂੰ ਅਗਵਾ ਕਰਕੇ ਲਿਜਾਂਦੇ ਕਿਡਨੈਪਰਾਂ ਨੂੰ ਪੱਥਰ ਮਾਰ ਕੇ ਭਜਾ ਦਿੱਤਾ ਅਤੇ ਬੱਚੀ ਬਚਾ ਲਈ।
ਜਾਣਕਾਰੀ ਮੁਤਾਬਕ 10 ਸਾਲਾ ਬੱਚੀ ਮੁਸਕਾਨ ਆਪਣੇ ਮਾਤਾ-ਪਿਤਾ ਨਾਲ ਕਿਰਾਏ ਦੇ ਮਕਾਨ 'ਚ ਪਵਨ ਨਗਰ ਇਲਾਕੇ 'ਚ ਰਹਿੰਦੀ ਹੈ ਅਤੇ ਮੁਹੱਲੇ ਦੇ ਸਕੂਲ 'ਚ ਪੜ੍ਹਦੀ ਹੈ। ਮੁਸਕਾਨ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਨੂੰ ਉਸ ਦੀ ਟੀਚਰ ਨੇ ਦੋ ਮਹੀਨਿਆਂ ਦੀ ਫੀਸ ਲੈਣ ਲਈ ਉਸ ਨੂੰ ਸਕੂਲੋਂ ਘਰ ਭੇਜ ਦਿੱਤਾ।
ਜਦੋਂ ਉਹ ਸਵੇਰ ਦੇ 11 ਵਜੇ ਘਰੋਂ ਦੁਬਾਰਾ ਸਕੂਲ ਜਾ ਰਹੀ ਸੀ ਤਾਂ ਸਕੂਲ ਦੇ ਗੇਟ ਨੇੜੇ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ਾਂ ਨੇ ਉਸ ਦੇ ਮੂੰਹ 'ਤੇ ਕੱਪੜਾ ਪਾ ਲਿਆ ਅਤੇ ਚੁੱਕ ਕੇ ਲੈ ਗਏ। ਬਟਾਲਾ ਰੋਡ ਰਸਤੇ ਤੋਂ ਉਸ ਨੂੰ ਵੇਰਕਾ ਚੌਂਕ ਵੱਲ ਕਿਡਨੈਪਰ ਲਿਜਾ ਰਹੇ ਸਨ। ਵੇਰਕਾ ਚੌਂਕ ਨੇੜੇ ਇਕ ਚਾਹ ਦੀ ਰੇਹੜੀ ਲਾਉਣ ਵਾਲੇ ਬਜ਼ੁਰਗ ਨੇ ਕਿਡਨੈਪਰਾਂ ਨੂੰ ਦੇਖਿਆ ਤਾਂ ਉਸ ਨੂੰ ਅਚਾਨਕ ਸ਼ੱਕ ਹੋ ਗਿਆ।
ਉਸ ਨੇ ਮੋਟਰਸਾਈਕਲ 'ਤੇ ਇਕ ਵੱਡਾ ਪੱਥਰ ਮਾਰਿਆ, ਜਿਸ ਨੂੰ ਦੇਖ ਕੇ ਕਿਡਨੈਪਰ ਘਬਰਾ ਗਏ ਅਤੇ ਬੱਚੀ ਨੂੰ ਛੱਡ ਕੇ ਚਲੇ ਗਏ।
ਰੇਹੜੀ ਚਾਲਕ ਤਰਸੇਮ ਸਿੰਘ ਨੇ ਮੁਸਕਾਨ ਕੋਲੋਂ ਉਸ ਦੇ ਘਰਵਾਲਿਆਂ ਦਾ ਨੰਬਰ ਲਿਆ ਅਤੇ ਉਨ੍ਹਾਂ ਨੂੰ ਬੁਲਾ ਕੇ ਬੱਚੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਪੁਲਸ ਵੀ ਮੌਕੇ 'ਤੇ ਪਹੁੰਚੀ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਬੱਚਿਆਂ ਦੀਆਂ ਫੀਸਾਂ ਕਲੀਅਰ ਕੀਤੀਆਂ ਜਾ ਰਹੀਆਂ, ਜਿਸ ਕਾਰਨ ਮੁਸਕਾਨ ਨੂੰ ਵੀ ਘਰ ਭੇਜਿਆ ਗਿਆ ਸੀ। ਫਿਲਹਾਲ ਪੁਲਸ ਨੇ ਅਣਪਛਾਲੇ ਅਗਵਾਕਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮੋਹਾਲੀ ਦੀਆਂ ਕੁੜੀਆਂ ਨੇ ਰਾਤ ਨੂੰ ਚੰਗੇ ਗੁਲ ਖਿਲਾਏ, ਲੋਕਾਂ ਨੂੰ ਦਿਨੇਂ ਤਾਰੇ ਦਿਖਾਏ
NEXT STORY