ਨਵੀਂ ਦਿੱਲੀ- ਟੈਲੀਵਿਜ਼ਨ ਦੁਨੀਆ ਦੀ ਮਸ਼ਹੂਰ ਅਭਿਨੇਤਰੀ ਸੁਧਾ ਸ਼ਿਵਪੁਰੀ ਹੁਣ ਇਸ ਦੁਨੀਆ 'ਚ ਨਹੀਂ ਰਹੀ। ਉਸ ਨੂੰ ਪ੍ਰਸਿੱਧ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' 'ਚ 'ਬਾ' ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਉਸ ਨੇ 'ਸ਼ੀਸ਼ੇ ਕਾ ਘਰ', 'ਵਕਤ ਕਾ ਦਰਿਆ', 'ਸੰਤੋਸ਼ੀ ਮਾਂ', 'ਯੇ ਘਰ' ਆਦਿ ਸੀਰੀਅਲਸ 'ਚ ਕੰਮ ਕੀਤਾ ਹੈ। ਉਸ ਨੇ ਕਈ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਇਸ 'ਚ 'ਸਵਾਮੀ', 'ਇਨਸਾਫ ਕਾ ਤਰਾਜੁ', 'ਅਲਕਾ ਸਾਵਨ ਕੋ ਆਨੇ ਦੋ', ਦਿ ਬਰਨਿੰਗ ਟ੍ਰੇਨ ਵਰਗੀਆਂ ਫਿਲਮਾਂ ਸ਼ਾਮਲ ਹਨ। ਉਸ ਦੇ ਪਤੀ ਓਮ ਸ਼ਿਵਪੁਰੀ ਨੇ ਵੀ ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਤੁਹਾਨੂੰ ਦੱਸ ਦਈਏ ਸੁਧਾ ਸ਼ਿਵਪੁਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਉਦੋਂ ਕੀਤੀ ਸੀ ਜਦੋਂ ਉਹ 8ਵੀਂ ਕਲਾਸ 'ਚ ਪੜਦੀ ਸੀ। ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮਾਂ ਬੀਮਾਰ ਰਹਿੰਦੀ ਸੀ। ਇਸ ਲਈ ਉਸ ਨੂੰ ਆਪਣੇ ਘਰ ਦੀ ਰੋਜ਼ੀ-ਰੋਟੀ ਚਲਾਉਣ ਲਈ ਘੱਟ ਉਮਰ 'ਚ ਹੀ ਕੰਮ ਕਰਨਾ ਪਿਆ ਸੀ।
ਅਨੁਰਾਗ ਤੇ ਕਲਕੀ ਦੇ ਰਸਤੇ ਹੋਏ ਵੱਖਰੇ, ਲਿਆ ਤਲਾਕ (ਦੇਖੋ ਤਸਵੀਰਾਂ)
NEXT STORY