ਮੁੰਬਈ- ਬਾਲੀਵੁੱਡ ਫਿਲਮਮੇਕਰ ਅਨੁਰਾਗ ਕਸ਼ਯਪ ਅਤੇ ਬਾਲੀਵੁੱਡ ਅਭਿਨੇਤਰੀ ਕਲਕੀ ਕੋਚਲਿਨ ਨੇ ਤਲਾਕ ਲੈ ਲਿਆ ਹੈ। 30 ਅਪ੍ਰੈਲ 2011 ਨੂੰ ਵਿਆਹ ਦੇ ਬੰਧਨ 'ਚ ਬੱਝੇ ਇਹ ਦੋਵੇਂ ਸਿਤਾਰੇ ਆਖਿਰਕਾਰ 19 ਮਈ 2015 ਨੂੰ ਅਧਿਕਾਰਤ ਤੌਰ 'ਤੇ ਵੱਖ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦੀ ਫੈਮਿਲੀ ਕੋਰਟ ਤੋਂ ਤਲਾਕ ਲੈਣ ਤੋਂ ਬਾਅਦ ਅਨੁਰਾਗ ਅਤੇ ਕਲਕੀ ਇਕੱਠੇ ਬਾਹਰ ਆਏ। ਇਸ ਦੌਰਾਨ ਦੋਵੇਂ ਆਮ ਨਜ਼ਰ ਆ ਰਹੇ ਸਨ। ਅਨੁਰਾਗ ਅਤੇ ਕਲਕੀ ਨੇ ਸਾਲ 2014 'ਚ ਤਲਾਕ ਦੀ ਅਰਜੀ ਕੋਰਟ 'ਚ ਦਾਇਰ ਕੀਤੀ ਸੀ। ਦੋਵੇਂ ਹੀ ਇਕੱਠੇ ਨਹੀਂ ਰਹਿਣਾ ਚਾਹੁੰਦੇ ਸਨ। ਸੂਤਰਾਂ ਅਨੁਸਾਰ ਇਹ ਦੋਵੇਂ ਪਹਿਲਾਂ ਤੋਂ ਹੀ ਵੱਖ ਰਹਿ ਰਹੇ ਸਨ। ਅਨੁਰਾਗ ਨੇ ਆਪਣੀ ਪਹਿਲੀ ਪਤਨੀ ਫਿਲਮ ਐਡੀਟਰ ਆਰਤੀ ਬਜਾਜ ਤੋਂ ਤਲਾਕ ਲੈਣ ਤੋਂ ਬਾਅਦ ਕਲਕੀ ਨਾਲ ਵਿਆਹ ਕੀਤਾ ਸੀ। ਤੁਹਾਨੂੰ ਦੱਸ ਦਈਏ ਅਨੁਰਾਗ ਅਤੇ ਆਰਤੀ ਦੀ ਇਕ 15 ਸਾਲ ਦੀ ਬੇਟੀ ਆਲੀਆ ਵੀ ਹੈ। ਆਰਤੀ ਤੇ ਆਲੀਆ ਵੀ ਅਨੁਰਾਗ-ਕਲਕੀ ਦੇ ਵਿਆਹ 'ਚ ਸ਼ਾਮਲ ਹਈਆਂ ਸਨ। ਜ਼ਿਕਰਯੋਗ ਹੈ ਕਿ ਕਲਕੀ ਤੇ ਅਨੁਰਾਗ ਕਸ਼ਯਪ ਵਿੱਚ ਰੋਮਾਂਸ ਫਿਲਮ 'ਦੇਵ ਡੀ' ਦੌਰਾਨ ਸ਼ੁਰੂ ਹੋਇਆ ਸੀ। ਇਸ ਫਿਲਮ ਨੂੰ ਅਨੁਰਾਗ ਨੇ ਹੀ ਡਾਇਰੈਕਟ ਕੀਤਾ ਸੀ ਅਤੇ ਕਲਕੀ ਨੇ ਅਹਿਮ ਕਿਰਦਾਰ ਨਿਭਾਇਆ ਸੀ।
ਵੱਖਵਾਦੀ ਨੇਤਾ ਨੇ ਦਿੱਤਾ ਸਲਮਾਨ ਖਿਲਾਫ ਬੇਹੱਦ ਭੜਕਾਊ ਬਿਆਨ!
NEXT STORY