ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਿੰਗਾਪੁਰ ਬੇਸਡ ਇਕ ਕੰਪਨੀ 'ਚ ਲਗਭਗ 71 ਮੀਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਬੱਚਨ ਪਰਿਵਾਰ ਨੇ ਸਿੰਗਾਪੁਰ ਮੇਰੀਡੀਅਨ ਟੇਕ ਪੀ.ਟੀ.ਆਈ 'ਚ ਮਾਈਨੋਰਿਟੀ ਸਟੇਕ ਲਿਆ ਹੈ।
ਇਹ ਕੰਪਨੀ ZIDDU.COM ਦੀ ਮਾਲਕ ਹੈ ਜੋ ਫੀ੍ਰ ਕਲਾਊਡ ਸਟੋਰੇਜ ਅਤੇ ਈ-ਡਿਸਟ੍ਰੀਬਿਊਸ਼ਨ ਸਟਾਰਟਅਪ ਹੈ। ਕੰਪਨੀ ਦੇ ਅਧਿਕਾਰੀ ਨੇ ਇਸ ਗੱਲ ਦੀ ਸੂਚਨਾ ਬੁੱਧਵਾਰ ਨੂੰ ਦਿੱਤੀ ਸੀ। ਕੰਪਨੀ ਦੇ ਅਧਿਕਾਰੀ ਵੇਕੰਟ ਸ਼੍ਰੀਵਿਨਾਸ ਮੀਨਾਵੱਲੀ ਨੇ ਕਿਹਾ ਹੈ ਕਿ ਮੈਂ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ ਕਿ ਅਮਿਤਾਭ ਬੱਚਨ ਨੇ 'ਤੇ ਆਪਣਾ ਵਿਸ਼ਵਾਸ ਜਤਾਇਆ ਹੈ। ZIDDU.COM ਨੂੰ ਦੁਨੀਆਂ ਦੀ ਟੌਪ ਪੰਜ ਫਾਈਲ ਸ਼ੇਅਰਿੰਗ ਸਾਈਟਸ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ 225 ਤੋਂ ਵੱਧ ਦੇਸ਼ਾਂ ਦੇ ਵਿਜ਼ੀਟਰਸ ਨੂੰ ਅਟ੍ਰੈਕਟ ਕਰ 1.2 ਮਿਲੀਅਨ ਪੇਜ ਰਵਿਊ ਜੇਨਰੇਟ ਕਰ ਰਹੀ ਹੈ।
'ਦਿਲ ਧੜਕਨੇ ਦੋ' ਦੇ ਨਿਰਮਾਤਾ ਰਿਤੇਸ਼ ਸਿਧਵਾਨੀ ਦਾ ਫੇਸਬੁੱਕ ਅਕਾਊਂਟ ਹੈਕ
NEXT STORY