ਮੁੰਬਈ- ਸਾਲ 2002 'ਚ ਹਿਟ ਐਡ ਰਨ ਮਾਮਲੇ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜ਼ਮਾਨਤ 'ਤੇ ਚੱਲ ਰਹੇ ਅਦਾਕਾਰ ਸਲਮਾਨ ਖਾਨ ਨੇ ਵੀਰਵਾਰ ਨੂੰ ਮੁੰਬਈ ਹਾਈਕੋਰਟ ਨੂੰ ਇਸ ਮਹੀਨੇ ਦੇ ਆਖੀਰ 'ਚ ਇਕ ਸ਼ੋਅ ਲਈ ਦੁਬਈ ਜਾਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ। ਸਲਮਾਨ ਨੂੰ ਛੇ ਮਈ ਨੂੰ ਇਕ ਸੈਸ਼ਨ ਅਦਾਲਤ ਨੇ ਗੈਰ ਇਰਾਦਾਤਨ ਹੱਤਿਆ ਦਾ ਦੋਸ਼ੀ ਠਹਿਰਾਇਆ ਸੀ ਅਤੇ ਪੰਜ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਨੇ ਅੱਠ ਮਈ ਨੂੰ ਉਸ ਨੂੰ ਜ਼ਮਾਨਤ ਦੇ ਦਿੱਤੀ ਅਤੇ ਇਸ ਮਾਮਲੇ ਦੀ ਸੁਣਵਾਈ ਤੱਕ ਉਸ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਅਦਾਕਾਰ ਜਦੋਂ ਵੀ ਦੇਸ਼ ਤੋਂ ਬਾਹਰ ਜਾਣਗੇ ਤਾਂ ਉਸ ਨੂੰ ਪਹਿਲਾਂ ਅਦਾਲਤ ਦੀ ਆਗਿਆ ਲੈਣਾ ਪਵੇਗੀ। ਸਲਮਾਨ ਨੇ ਵੀਰਵਾਰ ਨੂੰ ਆਪਣੀ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਹ 29 ਮਈ ਨੂੰ ਇਕ ਸ਼ੋਅ ਲਈ ਦੁਬਈ ਜਾਣਾ ਚਾਹੁੰਦੇ ਹਨ। ਹਾਈ ਕੋਰਟ ਦੀ ਬੈਂਚ ਵਲੋਂ ਅਗਲੇ ਹਫਤੇ ਉਸ 'ਤੇ ਸੁਣਵਾਈ ਦੀ ਸੰਭਾਵਨਾ ਹੈ।
ਬੱਚਨ ਪਰਿਵਾਰ ਨੇ ਇਸ ਕੰਪਨੀ 'ਚ ਲਗਾਏ 71 ਮਿਲੀਅਨ ਡਾਲਰ
NEXT STORY