ਮੁੰਬਈ- ਆਉਣ ਵਾਲੀ ਫਿਲਮ 'ਮਿਸ ਟਨਕਪੁਰ ਹਾਜ਼ਿਰ ਹੋ' ਦਾ ਪਹਿਲਾਂ ਪੋਸਟਰ ਬੁੱਧਵਾਰ ਨੂੰ ਆਨਲਾਈਨ ਜਾਰੀ ਕੀਤਾ ਗਿਆ ਹੈ। ਇਹ ਫਿਲਮ ਇਕ ਰਾਜਨੀਤਿਕ ਵਿਅੰਗ ਹੈ। ਇਸ ਫਿਲਮ ਦੇ ਅਨੋਖੇ ਪੋਸਟਰ 'ਤੇ ਇਕ ਮੱਝ ਅਦਾਲਤ 'ਚ ਖੜ੍ਹੀ ਹੈ ਜਦੋਂ ਕਿ ਉਸ ਦੇ ਪਿੱਛੇ ਕਟਘਰੇ 'ਚ ਇਕ ਲਾੜਾ ਖੜ੍ਹਾ ਹੈ। ਇਸ ਦੇ ਨਾਲ ਪੋਸਟਰ 'ਚ ਲਿਖਿਆ ਹੈ ਕਿ 'ਇਟ ਹੈਪੇਂਸ ਓਨਲੀ ਇਨ ਇੰਡੀਆ'।
ਇਸ ਫਿਲਮ ਦਾ ਨਿਰਦੇਸ਼ਨ ਸੀਨੀਅਰ ਪੱਤਰਕਾਰ ਵਿਨੋਦ ਕਾਪੜੀ ਨੇ ਕੀਤਾ ਹੈ ਜਦੋਂ ਕਿ ਇਸ 'ਚ ਅਨੂੰ ਕਪੂਰ, ਰਿਸ਼ੀਤਾ ਭੱਟ ਅਤੇ 'ਮਸਤਰਾਮ' ਫਿਲਮ ਨਾਲ ਮਸ਼ਹੂਰ ਹੋਏ ਰਾਹੁਲ ਬੱਗਾ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 19 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਸਲਮਾਨ ਨੇ ਕੀਤੀ ਕਸ਼ਮੀਰ 'ਚ ਸ਼ੂਟਿੰਗ ਖਤਮ, ਵਾਪਸ ਆਏ ਮੁੰਬਈ (ਦੇਖੋ ਤਸਵੀਰਾਂ)
NEXT STORY