ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਏਕਤਾ ਕਪੂਰ ਦਾ ਟੀਵੀ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਬਹੁਤ ਹੀ ਹਿੱਟ ਹੋਇਆ ਸੀ। ਇਸ ਸੀਰੀਅਲ ਦੇ ਸਾਰੇ ਹੀ ਕਰੈਕਟਰ ਘਰ-ਘਰ ਜਾਣੇ ਜਾਣ ਲੱਗ ਗਏ ਸਨ, ਜਿਹੜੇ ਕਿ ਅੱਜ ਵੀ ਹਰ ਘਰ ਦੀ ਪਛਾਣ ਬਣ ਚੁੱਕੇ ਹਨ। ਤੁਹਾਨੂੰ ਦੱਸ ਦਈਏ ਇਸ ਸੀਰੀਅਲ 'ਚ 'ਬਾ' ਦਾ ਕਿਰਦਾਰ ਅਦਾ ਕਰਕੇ ਲੋਕਪ੍ਰਸਿੱਧੀ ਹਾਸਲ ਕਰਨ ਵਾਲੀ ਸੁਧਾ ਸ਼ਿਵਪੁਰੀ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਹੈ। ਬਾ ਨੇ ਵੀ ਆਪਣੇ ਕਿਰਦਾਰ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾ ਲਈ ਸੀ। ਬਾ ਦੀ ਅੰਤਿਮ ਵਿਦਾਈ 'ਚ ਖਾਸਤੌਰ 'ਤੇ 'ਕਿਉਂਕਿ ਸਾਸ ਭੀ ਬਹੂ ਥੀ' ਦੀ ਸਟਾਰਕਾਸਟ 'ਚੋਂ ਮੌਨੀ ਰਾਏ, ਹਿਤੇਨ ਤੇਜਵਾਨੀ, ਗੌਰੀ ਤੇਜਵਾਨੀ, ਸ਼ਿਲਪਾ ਸਕਲਾਨੀ, ਜਯਾ ਭੱਟਾਚਾਰਿਆ ਦਿਖਾਈ ਦਿੱਤੇ।
ਇਸ ਸੀਰੀਅਲ 'ਚ ਹਰ ਇਕ ਨੇ ਆਪਣੇ ਕਿਰਦਾਰ ਨੂੰ ਬਖੂਬੀ ਨਾਲ ਅਦਾ ਕੀਤਾ ਸੀ। ਉਦਾਹਰਨ ਦੇ ਤੌਰ 'ਤੇ ਸਮ੍ਰਿਤੀ ਇਰਾਨੀ ਨੇ ਇਸ ਸੀਰੀਅਲ 'ਚ ਵਿਰਾਨੀ ਪਰਿਵਾਰ ਦੀ ਨੂੰਹ ਤੁਲਸੀ ਦਾ ਕਿਰਦਾਰ ਅਦਾ ਕੀਤਾ ਸੀ ਅਤੇ ਉਹ ਇਸੇ ਕਿਰਦਾਰ ਦੇ ਨਾਲ ਹੀ ਘਰ-ਘਰ 'ਚ ਲੋਕਪ੍ਰਸਿੱਧ ਹੋ ਗਈ ਸੀ। ਇਸ ਤੋਂ ਇਲਾਵਾ ਰੋਨਿਤ ਰਾਏ ਵਲੋਂ ਅਦਾ ਕੀਤੇ ਗਏ ਮਿਹੀਰ ਵਿਰਾਨੀ ਦੇ ਕਿਰਦਾਰ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਸੀਰੀਅਲ ਨੂੰ ਬੰਦ ਹੋਏ ਤਕਰੀਬਨ 8 ਸਾਲ ਹੋ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਇਸ ਸੀਰੀਅਲ ਦੀ ਸਟਾਰ ਕਾਸਟ ਬਾਰੇ ਦੱਸਣ ਜਾ ਰਹੇ ਹਾਂ ਕਿ ਇਨ੍ਹਾਂ 8 ਸਾਲ 'ਚ ਇਹ ਕਿੰਨੀ ਬਦਲ ਗਈ ਹੈ। ਇਨ੍ਹਾਂ ਤਸਵੀਰਾਂ 'ਚ ਹਿਤੇਨ ਤੇਜਵਾਨੀ, ਸਮ੍ਰਿਤੀ ਇਰਾਨੀ, ਰੋਨਿਤ ਰਾਏ, ਅਪਰਾ ਮੇਹਤਾ (ਸਵਿਤਾ ਵਿਰਾਨੀ) ਕਰਿਸ਼ਮਾ ਤੰਨਾ (ਇੰਦਿਰਾ ਵਿਰਾਨੀ) ਗੌਰੀ ਪ੍ਰਧਾਨ (ਨੰਦਿਨੀ ਵਿਰਾਨੀ) ਹੁਸੈਨ ਕੁਵਾਜੇਰਵਾਲਾ (ਚਿਰਾਗ ਵਿਰਾਨੀ) ਮੌਨੀ ਰਾਏ (ਕ੍ਰਿਸ਼ਨਾ ਵਿਰਾਨੀ) ਹੰਸਿਕਾ ਮੋਟਵਾਨੀ (ਭੰਵਰੀ ਵਿਰਾਨੀ) ਜਯਾ ਭੱਟਾਚਾਰਿਆ (ਪਾਇਲ ਮੇਹਰਾ) ਕੇਤਕੀ ਦਵੇ (ਦਕਸ਼ਾ ਵਿਰਾਨੀ) ਆਦਿ ਸ਼ਾਮਲ ਹਨ।
ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੇ ਪਿਆਰ ਤਾਂ ਕੀਤਾ ਪਰ ਨਤੀਜਾ ਨਿਕਲਿਆ.... (ਦੇਖੋ ਤਸਵੀਰਾਂ)
NEXT STORY