ਮੁੰਬਈ- ਬਾਲੀਵੁੱਡ 'ਚ ਪਹਿਲਾਂ ਪਿਆਰ ਫਿਰ ਵਿਆਹ ਅਤੇ ਫਿਰ ਤਲਾਕ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੋ ਗਈਆਂ ਹਨ। ਸੈਲੇਬਸ 'ਚ ਇਹ ਟ੍ਰੈਂਡ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ। ਬਾਲੀਵੁੱਡ 'ਚ ਅਜਿਹੇ ਕਈ ਸੈਲੇਬਸ ਹਨ ਜਿਨ੍ਹਾਂ 'ਚ ਪਿਆਰ ਹੋਇਆ, ਵਿਆਹ ਹੋਇਆ ਅਤੇ ਲੰਬੇ ਸਮੇਂ ਤੱਕ ਇਕੱਠੇ ਵੀ ਰਹੇ ਪਰ ਇਨ੍ਹਾਂ ਦੇ ਵਿਆਹੁਤਾ ਜੀਵਨ ਦਾ ਅੰਤ ਤਲਾਕ ਨਾਲ ਹੋਇਆ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਪਿਆਰ ਤਾਂ ਕੀਤਾ ਪਰ ਆਪਣੇ ਪਿਆਰ ਨੂੰ ਕੋਈ ਅੰਜਾਮ ਨਾ ਦੇ ਸਕੇ।
ਰਿਤਿਕ ਰੌਸ਼ਨ ਤੇ ਸੁਜ਼ੈਨ- ਬਾਲੀਵੁੱਡ ਦੇ ਸਭ ਤੋਂ ਪ੍ਰਸਿੱਧ ਕਪਲ ਰਿਤਿਕ ਅਤੇ ਸੁਜ਼ੈਨ ਦੇ ਵਿਚ ਤਲਾਕ ਚੁੱਕਾ ਹੈ। ਦੋਹਾਂ 'ਚ ਕਾਫੀ ਲੰਬੇ ਸਮੇਂ ਤੱਕ ਅਫੇਅਰ ਰਿਹਾ। ਫਿਰ ਲਵ ਮੈਰਿਜ ਕੀਤੀ ਪਰ ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ ਦੋਹਾਂ ਨੇ ਤਲਾਕ ਲੈ ਲਿਆ। ਦੋਹਾਂ ਦੇ 2 ਬੇਟੇ ਹਨ।
ਚਿਤਰਾਂਗਦਾ ਸਿੰਘ ਤੇ ਜੋਤੀ ਰੰਧਾਵਾ- ਇਨ੍ਹਾਂ ਦੋਹਾਂ ਨੇ ਲਵ ਮੈਰਿਜ ਕੀਤੀ ਸੀ ਪਰ 12 ਸਾਲ ਇਕੱਠੇ ਰਹਿਣ ਤੋਂ ਬਾਅਦ ਇਨ੍ਹਾਂ ਨੇ ਤਲਾਕ ਲੈ ਲਿਆ ਸੀ। ਇਨ੍ਹਾਂ ਦਾ ਇਕ ਬੇਟਾ ਹੈ।
ਕਰਨ ਸਿੰਘ ਤੇ ਜੈਨੀਫਰ ਵਿੰਗੇਟ- ਇਹ ਦੋਵੇਂ ਸਿਤਾਰੇ ਇਕ ਦੂਜੇ ਨਾਲ ਬਹੁਤ ਹੀ ਪਿਆਰ ਕਰਦੇ ਸਨ। ਟੀਵੀ ਸੀਰੀਅਲ 'ਚ ਇਕੱਠੇ ਕੰਮ ਕਰਨ ਦੌਰਾਨ ਦੋਹਾਂ 'ਚ ਪਿਆਰ ਹੋ ਗਿਆ ਸੀ। ਲੰਬੇ ਸਮੇਂ 'ਚ ਅਫੇਅਰ 'ਚ ਰਹਿਣ ਤੋਂ ਬਾਅਦ ਦੋਹਾਂ ਨੇ ਵਿਆਹ ਵੀ ਕੀਤਾ ਪਰ ਵਿਆਹੁਤਾ ਜੀਵਨ ਜ਼ਿਆਦਾ ਸਮੇਂ ਤੱਕ ਨਾ ਚੱਲ ਸਕਿਆ ਅਤੇ ਇਹ ਦੋਵੇਂ ਵੱਖ ਹੋ ਗਏ।
ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ- ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਨੇ ਆਪਣੇ ਤੋਂ ਵੱਡੀ ਉਮਰ ਦੀ ਅਭਿਨੇਤਰੀ ਅੰਮ੍ਰਿਤਾ ਸਿੰਘ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ 13 ਸਾਲ ਬਾਅਦ ਦੋਹਾਂ ਨੇ ਤਲਾਕ ਲੈ ਲਿਆ ਸੀ।
ਆਮਿਰ ਖਾਨ ਤੇ ਰੀਨਾ ਦੱਤਾ- ਇਨ੍ਹਾਂ ਦੋਹਾਂ ਨੇ ਵੀ ਲਵ ਮੈਰਿਜ ਕੀਤੀ ਸੀ। ਰੀਨਾ, ਆਮਿਰ ਦੇ ਗੁਆਂਢ 'ਚ ਰਹਿੰਦੀ ਸੀ। ਦੋਹਾਂ ਨੇ ਘਰੋਂ ਭੱਜ ਕੇ ਵਿਆਹ ਕੀਤਾ ਸੀ। ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ ਇਹ ਦੋਵੇਂ ਵੱਖ-ਵੱਖ ਹੋ ਗਏ ਸਨ।
ਅਨੁਰਾਗ ਤੇ ਕਲਕੀ- ਇਨ੍ਹਾਂ ਦੋਹਾਂ ਨੂੰ ਫਿਲਮ 'ਦੇਵ ਡੀ' ਦੌਰਾਨ ਪਿਆਰ ਹੋਇਆ ਸੀ ਪਰ ਕੁਝ ਸਮੇਂ ਬਾਅਦ ਇਕੱਠੇ ਰਹਿਣ ਤੋਂ ਬਾਅਦ ਇਹ ਦੋਵੇਂ ਸਿਤਾਰੇ ਹਾਲ ਹੀ 'ਚ ਵੱਖ ਹੋਏ ਹਨ।
ਕਰਿਸ਼ਮਾ ਤੇ ਸੰਜੇ ਕਪੂਰ- ਕਰਿਸ਼ਮਾ ਨੇ ਸੰਜੇ ਕਪੂਰ ਨਾਲ ਕਾਫੀ ਲੰਬੇ ਸਮੇਂ ਦੌਰਾਨ ਅਫੇਅਰ 'ਚ ਰਹਿਣ ਤੋਂ ਬਾਅਦ ਵਿਆਹ ਕੀਤਾ ਸੀ। ਇਕੱਠੇ ਰਹਿੰਦੇ ਹੋਏ ਦੋਹਾਂ ਨੂੰ ਲੱਗਿਆ ਕਿ ਇਹ ਦੋਵੇਂ ਸਿਤਾਰੇ ਇਕ ਦੂਜੇ ਲਈ ਨਹੀਂ ਬਣੇ ਹਨ। ਆਖਿਰਕਾਰ ਇਨ੍ਹਾਂ ਦੋਹਾਂ ਨੇ ਤਲਾਕ ਲੈ ਲਿਆ।
ਮਨੀਸ਼ਾ ਕੋਇਰਾਲਾ ਤੇ ਸਮਰਾਟ- ਮਨੀਸ਼ਾ ਕੋਇਰਾਲਾ ਅਤੇ ਸਮਰਾਟ ਦਲਾਲ ਦੋਹਾਂ 'ਚ ਪਿਆਰ ਹੋਇਆ ਅਤੇ ਫਿਰ ਵਿਆਹ ਵੀ ਕੀਤਾ ਪਰ ਵਿਆਹ ਤੋਂ ਬਾਅਦ 2 ਸਾਲ ਇਕੱਠੇ ਰਹਿਣ ਤੋਂ ਬਾਅਦ ਦੋਹਾਂ ਨੇ ਤਲਾਕ ਲੈ ਲਿਆ।
ਪੂਜਾ ਭੱਟ ਤੇ ਮਨੀਸ਼ਾ ਮਾਖੀਜਾ- ਬਾਲੀਵੁੱਡ ਦੀ ਬੋਲਡ ਅਭਿਨੇਤਰੀ ਪੂਜਾ ਭੱਟ ਨੇ ਆਪਣੀ ਪਸੰਦ ਨਾਲ ਮਨੀਸ਼ਾ ਮਖੀਜਾ ਨਾਲ ਵਿਆਹ ਕੀਤਾ ਸੀ। ਕਾਫੀ ਸਮੇਂ ਬਾਅਦ ਇਕੱਠੇ ਰਹਿਣ ਤੋਂ ਬਾਅਦ ਦੋਹਾਂ ਦੀ ਰਿਲੇਸ਼ਨਸ਼ਿਪ ਖਤਮ ਹੋ ਗਈ ਸੀ।
ਨਿਊਡ ਵੀਡੀਓ ਨਾਲ ਚਰਚਾ 'ਚ ਆਈ ਅਦਾਕਾਰਾ ਰਾਧਿਕਾ ਦੀ ਤਸਵੀਰਾਂ 'ਚ ਦੇਖੋ ਨਵੀਂ ਲੁੱਕ
NEXT STORY