ਫਰਾਂਸ - ਇਸ ਸਾਲ ਆਯੋਜਿਤ ਕੀਤੇ ਗਏ 68ਵੇਂ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣੀ ਐਸ਼ਵਰਿਆ ਰਾਏ ਬੱਚਨ ਨੇ ਬੀਤੇ ਦਿਨ ਫਿਲਮ 'ਯੂਥ' ਦਾ ਪ੍ਰੀਮੀਅਰ ਅਟੈਂਡ ਕੀਤਾ। ਇਸ ਦੌਰਾਨ ਉਸ ਨੇ ਕਈ ਪੋਜ਼ ਵੀ ਦਿੱਤੇ। ਐਸ਼ਵਰਿਆ ਰਾਏ ਬੱਚਨ ਨੇ ਰੈੱਡ ਕਾਰਪੇਟ 'ਤੇ Ralph and Russo ਦਾ ਡਿਜ਼ਾਈਨਰ ਆਊਟਫਿਟ ਪਹਿਨਿਆ ਸੀ। ਉਹ ਇਸ ਡਰੈੱਸ 'ਚ ਕਾਫੀ ਗਲੈਮਰਸ ਲੱਗ ਰਹੀ ਸੀ। ਇਸ ਦੌਰਾਨ ਉਸ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ। ਹਾਲ ਹੀ 'ਚ ਮਾਈਕ੍ਰੋਬਲਾਗਿਗ ਸਾਈਟ ਟਵਿੱਟਰ ਨਾਲ ਜੁੜੀ ਐਸ਼ਵਰਿਆ ਨੇ ਆਪਣੇ ਅਕਾਊਂਟ 'ਤੇ ਕਾਨਸ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਅਤੇ ਇਸ ਦੇ ਨਾਲ ਹੀ ਲਿਖਿਆ, ''ਕਾਨਸ 'ਚ ਬਹੁਤ ਹੀ ਵਧੀਆ ਦਿਨ ਰਿਹਾ। ਸਾਰਿਆਂ ਦੇ ਪਿਆਰ ਲਈ ਸ਼ੁਕਰੀਆ।'' ਤੁਹਾਨੂੰ ਦੱਸ ਦਈਏ ਐਸ਼ਵਰਿਆ ਇਸ ਗਾਊਨ 'ਚ ਕਾਫੀ ਹੌਟ ਅਤੇ ਸੈਕਸੀ ਦਿਖ ਰਹੀ ਸੀ। ਇਸ ਦੌਰਾਨ ਉਸ ਦੀ ਬੋਲਡ ਲੁੱਡ ਨੂੰ ਦੇਖ ਸਾਰੇ ਹੈਰਾਨ ਰਹਿ ਗਏ ਸਨ।
ਤਸਵੀਰਾਂ 'ਚ ਦੇਖੋ 8 ਸਾਲ 'ਚ ਕਿੰਨੀ ਬਦਲੀ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੀ ਸਟਾਰ ਕਾਸਟ
NEXT STORY