ਇਕ ਵਾਰ ਸੰਤ ਰਾਮਦਾਸ ਜੀ ਕੋਲ ਇਕ ਸ਼ਿਸ਼ ਆਇਆ ਅਤੇ ਪੁੱਛਣ ਲੱਗਾ,''ਮਹਾਰਾਜ, ਮੈਂ ਕਿਹੜੀ ਸਾਧਨਾ ਕਰਾਂ?''
ਰਾਮਦਾਸ ਜੀ ਨੇ ਜਵਾਬ ਦਿੱਤਾ,''ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੇ ਤੂੰ ਇਹ ਨਿਸ਼ਚਾ ਕਰੇਂਗਾ ਕਿ ਉਹ ਰੱਬ ਲਈ ਕੀਤਾ ਜਾ ਰਿਹਾ ਹੈ ਤਾਂ ਤੇਰੇ ਲਈ ਇਹੀ ਸਾਧਨਾ ਚੰਗੀ ਹੋਵੇਗੀ। ਤੂੰ ਜੇ ਤੈਅ ਕਰ ਲਵੇਂ ਕਿ ਤੂੰ ਦੌੜਨਾ ਹੈ ਤਾਂ ਦੌੜ ਪਰ ਦੌੜਨ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਲੈ ਕਿ ਤੂੰ ਰੱਬ ਲਈ ਦੌੜ ਰਿਹਾ ਏਂ, ਤਾਂ ਇਹੀ ਤੇਰੀ ਸਾਧਨਾ ਹੋਵੇਗੀ।''
ਸ਼ਿਸ਼ ਨੇ ਪੁੱਛਿਆ,''ਮਹਾਰਾਜ, ਕੀ ਬੈਠ ਕੇ ਕਰਨ ਵਾਲੀ ਕੋਈ ਸਾਧਨਾ ਨਹੀਂ ਹੈ? ਕੀ ਮੈਂ ਜਪ ਰਾਹੀਂ ਸਾਧਨਾ ਨਹੀਂ ਕਰ ਸਕਦਾ?''
ਸੰਤ ਬੋਲੇ,''ਹਾਂ, ਜਪ ਕਰ ਸਕਦਾ ਏਂ ਪਰ ਧਿਆਨ ਰੱਖੀਂ ਕਿ ਇਹ ਤੂੰ ਰੱਬ ਲਈ ਕਰ ਰਿਹਾ ਏਂ। ਇਸ ਵਿਚ ਭਾਵਨਾ ਦੀ ਅਹਿਮੀਅਤ ਹੈ, ਕਿਰਿਆ ਦੀ ਨਹੀਂ।''
ਸ਼ਿਸ਼ ਸਮਝ ਨਹੀਂ ਸਕਿਆ। ਇਸ 'ਤੇ ਰਾਮਦਾਸ ਬੋਲੇ,''ਕਿਰਿਆ ਦੀ ਵੀ ਅਹਿਮੀਅਤ ਹੈ। ਕਿਰਿਆ ਨਾਲ ਭਾਵਨਾ ਅਤੇ ਭਾਵਨਾ ਨਾਲ ਹੀ ਤਾਂ ਕਿਰਿਆ ਹੁੰਦੀ ਹੈ ਪਰ ਅਜਿਹੇ ਸਮੇਂ ਤੇਰੀ ਨਜ਼ਰ ਟੀਚੇ ਵੱਲ ਹੋਣੀ ਚਾਹੀਦੀ ਹੈ। ਜਦੋਂ ਤੂੰ ਜੋ ਵੀ ਕਰੇਂਗਾ, ਉਹੀ ਸਾਧਨਾ ਹੋਵੇਗੀ। ਟੀਚੇ ਲਈ ਕਿਰਿਆ ਤੇ ਭਾਵਨਾ ਦੀ ਲੋੜ ਪਵੇਗੀ। ਇਨ੍ਹਾਂ ਦੇ ਯੋਗ ਦਾ ਨਾਂ ਸਾਧਨਾ ਹੈ ਅਤੇ ਇਨ੍ਹਾਂ ਰਾਹੀਂ ਹੀ ਸਿੱਧੀ ਹਾਸਿਲ ਹੁੰਦੀ ਹੈ। ਜੇ ਟੀਚਾ ਰੱਬ ਵੱਲ ਹੈ ਤਾਂ ਯਕੀਨੀ ਤੌਰ 'ਤੇ ਰੱਬ ਤੁਹਾਨੂੰ ਮਿਲੇਗਾ।
ਗਿਆਨ ਅੰਮ੍ਰਿਤ : ਮਨ ਬਦਲੋ, ਦੁਨੀਆ ਬਦਲ ਜਾਵੇਗੀ
NEXT STORY