ਮੁੰਬਈ- ਬਾਲੀਵੁੱਡ 'ਚ ਇਨ੍ਹੀਂ ਦਿਨੀਂ ਆਲੀਆ ਭੱਟ ਅਤੇ ਸਿਧਾਰਥ ਮਲਹੋਤਰਾ ਦੇ ਅਫੇਅਰਸ ਦੇ ਚਰਚੇ ਹੋ ਰਹੇ ਹਨ। ਉਨ੍ਹਾਂ ਦੋਹਾਂ ਨੂੰ ਕਈ ਈਵੈਂਟਸ 'ਚ ਅਤੇ ਆਊਟਿੰਗ ਕਰਦੇ ਇਕੱਠੇ ਦੇਖਿਆ ਜਾ ਚੁੱਕਾ ਹੈ। ਤਾਜ਼ਾ ਖਬਰ ਇਹ ਹੈ ਸਿਧਾਰਥ ਮਲਹੋਤਰਾ ਆਪਣਾ ਵੱਧ ਤੋਂ ਵੱਧ ਸਮਾਂ ਗਰਲਫ੍ਰੈਂਡ ਆਲੀਆ ਦੇ ਘਰ ਬਤੀਤ ਕਰ ਰਹੇ ਹਨ। ਨਿਊ ਈਅਰ ਤੋਂ ਲੈ ਕੇ ਹੋਲੀ ਪਾਰਟੀ ਅਟੈਂਡ ਕਰਨ ਤੱਕ ਇਸ ਕਪਲ ਨੂੰ ਹਮੇਸ਼ਾ ਇਕੱਠੇ ਦੇਖਿਆ ਗਿਆ ਹੈ। ਸੂਤਰਾਂ ਅਨੁਸਾਰ ਸਿਧਾਰਥ ਮੁੰਬਈ 'ਚ ਇਕੱਲੇ ਰਹਿੰਦੇ ਹਨ। ਇਸ ਲਈ ਉਹ ਹਮੇਸ਼ਾ ਆਲੀਆ ਨਾਲ ਮਿਲਣ ਉਸ ਦੇ ਘਰ ਜਾਂਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਆਲੀਆ ਆਪਣੀ ਮਾਂ ਸੋਨੀ ਰਾਜਦਾਨ ਅਤੇ ਭੈਣ ਸ਼ਹੀਨ ਨਾਲ ਰਹਿੰਦੀ ਹੈ। ਯਾਨੀ ਕਿ ਸਿਧਾਰਥ ਇਕੱਲੀ ਆਲੀਆ ਨਾਲ ਹੀ ਨਹੀਂ ਸਗੋਂ ਪੂਰੇ ਭੱਟ ਪਰਿਵਾਰ ਨਾਲ ਟਾਈਮ ਸਪੈਂਡ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਸਿਧਾਰਥ ਅਤੇ ਆਲੀਆ 'ਚੋਂ ਕਿਸੇ ਨੇ ਵੀ ਅੱਜ ਤੱਕ ਆਪਣੇ ਰਿਸ਼ਤੇ ਦੀ ਗੱਲ ਖੁੱਲ੍ਹ ਕੇ ਸਵੀਕਾਰ ਨਹੀਂ ਕੀਤੀ ਹੈ।
ਉਹ ਤਸਵੀਰਾਂ, ਜਿਨ੍ਹਾਂ ਨੂੰ ਦੇਖ ਰਿਸ਼ੀ ਕਪੂਰ ਨੇ ਖੂਹ 'ਚ ਛਾਲ ਮਾਰਨ ਦੀ ਪ੍ਰਗਟਾਈ ਇੱਛਾ
NEXT STORY