ਮੁੰਬਈ- ਟਵਿਟਰ 'ਤੇ ਹਮੇਸ਼ਾ ਸਰਗਰਮ ਰਹਿਣ ਵਾਲੇ ਰਿਸ਼ੀ ਕਪੂਰ ਨੇ ਆਪਣੀਆਂ ਹੀ ਫਿਲਮ ਦਾ ਮਜ਼ਾਕ ਉਡਾਇਆ ਹੈ। ਕੁਝ ਫਿਲਮਾਂ ਦੇ ਪੋਸਟਰ ਦੇਖ ਕੇ ਤਾਂ ਉਨ੍ਹਾਂ ਨੇ ਇਥੋਂ ਤਕ ਕਹਿ ਦਿੱਤਾ ਕਿ ਇਨ੍ਹਾਂ ਨੂੰ ਦੇਖ ਕੇ ਉਸ ਦਾ ਮਨ ਖੂਹ 'ਚ ਛਾਲ ਮਾਰਨ ਦਾ ਕਰ ਰਿਹਾ ਹੈ। ਆਓ ਦੇਖੋ ਕਿ ਆਪਣੀਆਂ ਕਿਹੜੀਆਂ ਫਿਲਮਾਂ 'ਤੇ ਕੀ ਬੋਲੇ ਰਿਸ਼ੀ ਕਪੂਰ-
ਫਿਲਮ- ਬਾਰੂਦ
ਇਸ 'ਤੇ ਰਿਸ਼ੀ ਨੇ ਲਿਖਿਆ ਕਿ ਉਹ ਖੁਦ ਨੂੰ ਦੇਖ ਕੇ ਸ਼ਰਮਿੰਦਾ ਹਨ। ਅਜਿਹਾ ਕਰਨ ਦੀ ਉਨ੍ਹਾਂ ਨੇ ਹਿੰਮਤ ਕਿਵੇਂ ਕੀਤੀ?
ਫਿਲਮ- ਜ਼ਹਿਰੀਲਾ ਨਾਗ
ਰਿਸ਼ੀ ਨੇ ਕਿਹਾ ਕਿ ਇਹ ਇਕ ਭਿਆਨਕ ਪੋਸਟਰ ਹੈ। ਇਥੇ ਉਨ੍ਹਾਂ ਦੀ ਸੱਪ ਨਾਲ ਤੁਲਨਾ ਕੀਤੀ ਜਾ ਰਹੀ ਹੈ।
ਫਿਲਮ- ਜ਼ਹਿਰੀਲਾ ਇਨਸਾਨ
ਇਹੀ ਉਹ ਪੋਸਟਰ ਸੀ, ਜਿਸ ਨੂੰ ਦੇਖ ਰਿਸ਼ੀ ਨੇ ਖੂਹ 'ਚ ਛਾਲ ਮਾਰਨ ਦਾ ਮਨ ਬਣਾਇਆ।
ਫਿਲਮ- ਸ਼ੇਸ਼ਨਾਗ
ਇਸ ਫਿਲਮ ਦਾ ਪੋਸਟਰ ਦੇਖ ਰਿਸ਼ੀ ਨੇ ਕਿਹਾ,' ਓ ਮਾਈ ਗੌਡ, ਇਹ ਫਿਲਮ ਬਣਾਉਣ ਲਈ ਭਗਵਾਨ ਮੈਨੂੰ ਮੁਆਫ ਕਰੇ। ਬਿਹਤਰੀਨ ਤੋਂ ਬਕਫਾਸ ਫਿਲਮ ਤਕ।'
ਫਿਲਮ- ਸ਼ੇਰਦਿਲ
ਇਸ 'ਤੇ ਰਿਸ਼ੀ ਬੋਲੇ ਕਿ ਉਨ੍ਹਾਂ ਨੇ ਇਹ ਫਿਲਮ ਕੀ ਸੋਚ ਕੇ ਕੀਤੀ ਸੀ।
ਪ੍ਰਾਚੀ ਕਰ ਰਹੀ ਹੈ ਸੈਰ ਸਪਾਟੇ ਦੀ ਤਿਆਰੀ
NEXT STORY