ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੁਨੀਲ ਸ਼ੈੱਟੀ ਦੀ ਬੇਟੀ ਅਥੀਆ ਸ਼ੈੱਟੀ ਹਮੇਸ਼ਾ ਲਾਈਮਲਾਈਟ ਤੋਂ ਦੂਰੀ ਰਹੀ ਹੈ। ਉਸ ਨੂੰ ਹਮੇਸ਼ਾ ਕੈਮਰੇ ਤੋਂ ਲੁੱਕਦੇ ਹੋਏ ਦੇਖਿਆ ਗਿਆ ਪਰ ਹੁਣ ਲੱਗਦਾ ਹੈ ਕਿ ਉਸ ਦਾ ਬਿੰਦਾਸ ਅਵਤਾਰ ਸਾਹਮਣੇ ਆ ਗਿਆ ਹੈ। ਤੁਹਾਨੂੰ ਦੱਸ ਦਈਏ ਫਿਲਮ ਮੈਗਜ਼ੀਨ ਫਿਲਮਫੇਅਰ ਦੇ ਕਵਰ ਪੇਜ਼ 'ਤੇ ਅਥੀਆ ਨੇ ਇਕ ਹੌਟ ਪੋਜ਼ ਦਿੱਤਾ ਹੈ। ਇਸ ਫੋਟੋਸ਼ੂਟ 'ਚ ਉਹ ਸੂਰਜ ਪੰਚੋਲੀ ਨਾਲ ਨਜ਼ਰ ਆ ਰਹੀ ਹੈ। ਉਹ ਕਾਰ 'ਚ ਬੈਠੀ ਸੈਕਸੀ ਪੋਜ਼ ਦਿੰਦੀ ਦਿਖ ਰਹੀ ਹੈ। ਸੁਨੀਲ ਸ਼ੈੱਟੀ ਦੀ ਬੇਟੀ ਅਥੀਆ ਸ਼ੈੱਟੀ ਇਨ੍ਹੀਂ ਦਿਨੀਂ ਅਭਿਨੇਤਾ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਨਾਲ ਖੂਬ ਦੇਖੀ ਜਾ ਰਹੀ ਹੈ। ਇਹ ਦੋਵੇਂ ਜਲਦੀ ਹੀ ਸਾਲ 1983 'ਚ ਰਿਲੀਜ਼ ਫਿਲਮ 'ਹੀਰੋ' ਦੀ ਸੀਕੁਅਲ 'ਚ ਕੰਮ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਨਿਖਿਲ ਅਡਵਾਨੀ ਕਰ ਰਹੇ ਹਨ।
ਇਹ ਹਨ ਬਾਲੀਵੁੱਡ ਦੀਆਂ TOP 10 ਉਹ ਅਭਿਨੇਤਰੀਆਂ, ਜਿਨਾਂ ਨੇ ਫਿਲਮਾਂ 'ਚ ਨਿਭਾਏ ਡਬਲ ਰੋਲ (ਦੇਖੋ ਤਸਵੀਰਾਂ)
NEXT STORY