ਮੁੰਬਈ- ਬਾਲੀਵੁੱਡ ਸਿਨੇਮਾ 'ਚ ਡਬਲ ਰੋਲ ਨਿਭਾਉਣ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ। ਸਾਲ 1917 'ਚ ਰਿਲੀਜ਼ ਫਿਲਮ 'ਲੰਕਾ ਦਹਨ' 'ਚ ਦੋਹਰੇ ਕਿਰਦਾਰ ਨਜ਼ਰ ਆਏ ਸਨ। ਇਸ 'ਚ ਅੰਨਾ ਸਾਲੁੰਕੇ ਨਾਂ ਦੇ ਮੇਲ ਆਰਟਿਸਟ ਨੇ ਰਾਮ ਅਤੇ ਸੀਤਾ ਦੀਆਂ ਭੂਮਿਕਾਵਾਂ ਅਦਾ ਕੀਤੀਆਂ ਸਨ। ਇਸ ਦਾ ਅਹਿਮ ਕਾਰਨ ਇਹ ਸੀ ਕਿ ਉਸ ਜ਼ਮਾਨੇ 'ਚ ਫੀਮੇਲ ਆਰਟਿਸਟ ਦਾ ਫਿਲਮਾਂ 'ਚ ਕੰਮ ਕਰਨਾ ਵਧੀਆ ਨਹੀਂ ਮੰਨਿਆ ਜਾਂਦਾ ਸੀ ਪਰ ਅੱਜ ਦੇ ਜ਼ਮਾਨੇ 'ਚ ਅਭਿਨੇਤਰੀਆਂ ਅਭਿਨੇਤਾਵਾਂ ਨਾਲੋਂ ਡਬਲ ਰੋਲ ਕਰਕੇ ਅੱਗੇ ਵੱਧ ਰਹੀਆਂ ਹਨ। ਹਿੰਦੀ ਸਿਨੇਮਾ ਦੀਆਂ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਡਬਲ ਰੋਲ ਅਦਾ ਕੀਤੇ ਹਨ।
ਹੇਮਾ ਮਾਲਿਨੀ- ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਨੇ ਸਾਲ 1972 'ਚ ਰਮੇਸ਼ ਸਿੱਪੀ ਦੀ ਫਿਲਮ 'ਸੀਤਾ ਔਰ ਗੀਤਾ' 'ਚ ਦੋਹਰੀ ਭੂਮਿਕਾ ਅਦਾ ਕੀਤੀ ਸੀ। ਇਸ ਫਿਲਮ 'ਚ ਇਕ ਕਿਰਦਾਰ ਸੀਤਾ ਦਾ ਸੀ ਅਤੇ ਦੂਜਾ ਕਿਰਦਾਰ ਗੀਤਾ ਦਾ ਸੀ। ਇਹ ਬਚਪਨ ਤੋਂ ਹੀ ਵੱਖ ਹੋ ਜਾਂਦੀਆਂ ਹਨ।
ਸ਼੍ਰੀਦੇਵੀ- ਸਿਲਵਰ ਸਕ੍ਰੀਨ 'ਤੇ ਆਪਣੀ ਲਾਜਵਾਬ ਅਦਾਕਾਰੀ ਲਈ ਜਾਣੀ ਜਾਣ ਵਾਲੀ ਅਭਿਨੇਤਰੀ ਸ਼੍ਰੀਦੇਵੀ ਨੇ ਫਿਲਮ 'ਚਾਲਬਾਜ਼' 'ਚ ਡਬਲ ਰੋਲ ਅਦਾ ਕੀਤਾ ਸੀ, ਜਿਸ 'ਚ ਇਕ ਕਿਰਦਾਰ ਅੰਜੂ ਦਾ ਸੀ ਅਤੇ ਦੂਜਾ ਮੰਜੂ ਦਾ ਸੀ। ਮੰਨਿਆ ਜਾਂਦਾ ਹੈ ਕਿ ਹੇਮਾ ਮਾਲਿਨੀ ਤੋਂ ਬਾਅਦ ਸ਼੍ਰੀਦੇਵੀ ਅਜਿਹੀ ਅਭਿਨੇਤਰੀ ਰਹੀ ਹੈ, ਜਿਸ ਨੂੰ ਦੋਹਰੀ ਭੂਮਿਕਾ 'ਚ ਕਾਫੀ ਪਸੰਦ ਕੀਤਾ ਗਿਆ।
ਮਾਦੁਰੀ ਦੀਕਸ਼ਿਤ- ਦੋਹਰੀ ਭੂਮਿਕਾਵਾਂ ਅਦਾ ਕਰਨ ਵਾਲੀਆਂ ਅਭਿਨੇਤਰੀਆਂ 'ਚ ਮਾਧੁਰੀ ਦਾ ਨਾਂ ਵੀ ਸ਼ਾਮਲ ਹੈ। ਉਸ ਨੇ ਸਾਲ 1993 'ਚ ਰਿਲੀਜ਼ ਹੋਈ ਫਿਲਮ 'ਆਂਸੂ ਬਣੇ ਅੰਗਾਰੇ' 'ਚ ਦੋਹਰੀ ਭੂਮਿਕਾ ਅਦਾ ਕੀਤੀ ਸੀ। ਇਸ 'ਚ ਉਸ ਨੇ ਮਾਂ ਅਤੇ ਬੇਟੀ ਦਾ ਰੋਲ ਅਦਾ ਕੀਤਾ ਸੀ।
ਕਾਜੋਲ- ਕਾਜੋਲ ਨੇ ਸਾਲ 1998 'ਚ ਰਿਲੀਜ਼ ਫਿਲਮ 'ਦੁਸ਼ਮਨ' 'ਚ ਡਬਰ ਰੋਲ ਅਦਾ ਕੀਤੇ ਸਨ। ਇਸ ਫਿਲਮ 'ਚ ਉਸ ਨੇ ਜੁੜਵਾਂ ਭੈਣਾਂ ਸੋਨੀਆ ਅਤੇ ਨੈਨਾ ਦੇ ਕਿਰਦਾਰ ਅਦਾ ਕੀਤੇ ਸਨ।
ਬਿਪਾਸ਼ਾ ਬਸੁ- ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਅਲੋਨ' 'ਚ ਬਿਪਾਸ਼ਾ ਨੇ ਡਬਲ ਰੋਲ ਅਦਾ ਕੀਤਾ ਸੀ। ਉਸ ਨੇ ਇਸ 'ਚ ਸੰਜਨਾ ਅਤੇ ਅੰਜਨਾ ਦੀ ਦੋਹਰੀ ਭੂਮਿਕਾ ਅਦਾ ਕੀਤੀ ਸੀ। ਇਸ ਤੋਂ ਪਹਿਲਾਂ ਬਿਪਾਸ਼ਾ 'ਧੂਮ 2' 'ਚ ਵੀ ਡਬਲ ਰੋਲ ਅਦਾ ਕਰ ਚੁੱਕੀ ਹੈ।
ਰਾਖੀ- ਅਭਿਨੇਤਰੀ ਰਾਖੀ ਨੇ ਸਾਲ 1971 'ਚ ਰਿਲੀਜ਼ ਫਿਲਮ 'ਸ਼ਰਮੀਲੀ' 'ਚ ਡਬਲ ਰੋਲ ਅਦਾ ਕੀਤਾ ਸੀ। ਇਸ ਫਿਲਮ 'ਚ ਉਸ ਨੇ ਕੰਚਨ ਅਤੇ ਕਾਮਿਨੀ ਦੇ ਦੋਹਰੇ ਰੋਲ ਅਦਾ ਕੀਤੇ ਸਨ।
ਸ਼ਰਮੀਲਾ ਟੈਗੋਰ- ਸਾਲ 1975 'ਚ ਰਿਲੀਜ਼ ਫਿਲਮ 'ਮੌਮਸ' 'ਚ ਸ਼ਰਮੀਲਾ ਟੈਗੋਰ ਡਬਲ ਰੋਲ 'ਚ ਨਜ਼ਰ ਆਈ ਸੀ। ਇਸ 'ਚ ਚੰਦਾ ਥਾਪਾ ਅਤੇ ਕਜਲੀ ਦੇ ਰੋਲ ਅਦਾ ਕੀਤੇ ਸਨ।
ਨੀਤੂ ਸਿੰਘ- ਬਾਲੀਵੁੱਡ ਅਭਿਨੇਤਰੀ ਨੀਤੂ ਸਿੰਘ ਵੀ ਪਰਦੇ 'ਤੇ ਦੋਹਰੀ ਭੂਮਿਕਾਵਾਂ ਅਦਾ ਕਰ ਚੁੱਕੀ ਹੈ। ਸਾਲ 1968 'ਚ ਆਈ ਫਿਲਮ 'ਦੋ ਕਲੀਆਂ' 'ਚ ਨੀਤੂ ਨੇ ਗੰਗਾ ਅਤੇ ਜਮੁਨਾ ਜੁੜਵਾਂ ਭੈਣਾਂ ਦੇ ਰੋਲ ਅਦਾ ਕੀਤੇ ਸਨ।
ਕੰਗਨਾ ਰਣਾਵਤ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਦੀ ਫਿਲਮ 'ਤਨੁ ਵੇਡਸ ਮਨੁ ਰਿਟਰਨਸ' ਅੱਜ ਯਾਨੀ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਕੰਗਨਾ ਨੇ ਡਬਲ ਰੋਲ ਅਦਾ ਕੀਤਾ ਹੈ। ਇਸ ਫਿਲਮ 'ਚ ਕੰਗਨਾ ਨੇ ਕੁਸੁਮ 'ਦੱਤੋ' ਸੰਗਵਨ ਅਤੇ ਤਨੁਜਾ 'ਤਨੁ' ਤ੍ਰਿਵੇਦੀ ਦੇ ਦੋਹਰੇ ਕਿਰਦਾਰ ਅਦਾ ਕੀਤੇ ਹਨ।
ਨਰਗਿਸ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਨਰਗਿਸ ਦਾ ਨਾਂ ਵੀ ਉਨ੍ਹਾਂ ਅਭਿਨੇਤਰੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਪਰਦੇ 'ਤੇ ਡਬਲ ਰੋਲ ਅਦਾ ਕੀਤੇ ਸਨ। ਸਾਲ 1952 'ਚ ਆਈ ਫਿਲਮ 'ਅਨਹੋਨੀ' 'ਚ ਨਰਗਿਸ ਨੇ ਡਬਲ ਰੋਲ ਅਦਾ ਕੀਤੇ ਸਨ।
ਤਸਵੀਰਾਂ 'ਚ ਦੇਖੋ ਆਰ. ਮਾਧਵਨ ਦੀ ਰੀਅਲ ਲਾਈਫ 'ਤਨੁ'
NEXT STORY