ਮੁੰਬਈ- ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਹੇਰਾ ਫੇਰੀ 3 'ਚ ਜੌਨ ਅਬ੍ਰਾਹਮ ਦੀ ਹੀਰੋਇਨ ਕੌਣ ਹੋਵੇਗੀ। ਇਨ੍ਹਾਂ ਅਭਿਨੇਤਰੀਆਂ 'ਚ ਨਰਗਿਸ ਫਾਖਰੀ ਤੇ ਈਸ਼ਾ ਗੁਪਤਾ ਦਾ ਨਾਂ ਜ਼ੋਰ-ਸ਼ੋਰ ਨਾਲ ਛਾਇਆ ਸੀ। ਜੌਨ ਅਬ੍ਰਾਹਮ ਦੀ ਅਭਿਨੇਤਰੀ ਦੀ ਖੋਜ ਪੂਰੀ ਹੋ ਚੁੱਕੀ ਹੈ। ਨੇਹਾ ਸ਼ਰਮਾ ਨੇ ਆਖਿਰਕਾਰ ਸਾਰੀਆਂ ਅਫਵਾਹਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਫਿਲਮ 'ਚ ਉਹ ਜੌਨ ਨਾਲ ਨਜ਼ਰ ਆਵੇਗੀ।
ਇਸ 'ਤੇ ਜਦੋਂ ਨੇਹਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਇਸ ਆਪਣੀ ਮੋਹਰ ਲਗਾਉਂਦਿਆਂ ਕਿਹਾ ਕਿ ਹੇਰਾ ਫੇਰੀ ਉਸ ਦੀ ਹੁਣ ਤਕ ਦੀ ਸਭ ਤੋਂ ਮਨਪਸੰਦ ਫਿਲਮ ਹੈ। ਇਹੀ ਵਜ੍ਹਾ ਹੈ ਕਿ ਹੇਰਾ ਫੇਰੀ ਦੇ ਇਸ ਭਾਗ ਲਈ ਉਹ ਬਹੁਤ ਉਤਸ਼ਾਹਿਤ ਹੈ। ਉਸ 'ਤੇ ਜੌਨ ਵਰਗੇ ਸੁਪਰ ਟੈਲੇਂਟਿਡ ਐਕਟਰ ਨਾਲ ਸਕ੍ਰੀਨ ਸ਼ੇਅਰ ਕਰਨਾ ਉਸ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਹਮੇਸ਼ਾ ਤੋਂ ਉਸ ਨਾਲ ਕੰਮ ਦੀ ਇੱਛਾ ਰੱਖਦੀ ਸੀ।
ਦਰਸ਼ਕਾਂ ਦੇ ਦਿਲਾਂ 'ਤੇ ਛਾਈ ਕੰਗਨਾ ਦੀ ਐਕਟਿੰਗ (ਵੀਡੀਓ)
NEXT STORY