ਕੋਲਕਾਤਾ- ਇੰਡੀਅਨ ਪ੍ਰੀਮੀਅਰ ਲੀਗ ਦੇ ਐਤਵਾਰ ਨੂੰ ਹੋਏ ਫਾਈਨਲ ਮੈਚ 'ਚ ਅਭਿਨੇਤਰੀ ਅਨੁਸ਼ਕਾ ਸ਼ਰਮਾ ਆਪਣੀ ਫਿਲਮ ਦਿਲ ਧੜਕਨੇ ਦਾ ਪ੍ਰਚਾਰ ਨਹੀਂ ਕਰੇਗੀ। ਉਸ ਨੇ ਆਪਣੀ ਖਰਾਬ ਸਿਹਤ ਦੀ ਵਜ੍ਹਾ ਕਾਰਨ ਪ੍ਰਚਾਰ ਤੋਂ ਦੂਰ ਤੋਂ ਰਹਿਣ ਦਾ ਫੈਸਲਾ ਕੀਤਾ ਹੈ। ਬਿਆਨ ਮੁਤਾਬਕ ਸ਼ਨੀਵਾਰ ਨੂੰ ਮੁੰਬਈ 'ਚ ਆਪਣੀ ਫਿਲਮ ਦਾ ਪ੍ਰਚਾਰ ਪੂਰਾ ਹੋਣ ਤੋਂ ਬਾਅਦ ਅਨੁਸ਼ਕਾ ਸ਼ਰਮਾ ਅਚਾਨਕ ਬੀਮਾਰ ਹੋ ਗਈ। ਡਾਕਟਰਾਂ ਨੇ ਉਨ੍ਹਾਂ ਨੂੰ ਇਕ ਜਾਂ ਦੋ ਦਿਨ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਉਹ ਕਾਫੀ ਥਕੀ ਹੋਈ ਹੈ। ਅਜਿਹਾ ਲੱਗਦਾ ਹੈ ਕਿ ਉਹ ਲੂ ਦੀ ਲਪੇਟ 'ਚ ਆ ਗਈ ਹੈ।
ਅਨੁਸ਼ਕਾ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਉਸ ਨੂੰ ਕੋਲਕਾਤਾ 'ਚ ਫਿਲਮ ਦੀ ਪ੍ਰਮੋਸ਼ਨ 'ਚ ਸ਼ਾਮਲ ਨਾ ਹੋਣ ਦਾ ਦੁੱਖ ਹੈ। ਜ਼ੋਇਆ ਅਖਤਰ ਵਲੋਂ ਨਿਰਦੇਸ਼ਿਤ ਕਾਮੇਡੀ-ਡਰਾਮਾ ਫਿਲਮ ਦਿਲ ਧੜਕਨੇ ਦੋ ਪੂਰੀ ਟੀਮ ਇਸ ਦੇ ਪ੍ਰਚਾਰ ਲਈ ਵੱਖ-ਵੱਖ ਸ਼ਹਿਰਾਂ ਦੇ ਦੌਰੇ 'ਤੇ ਹੈ। ਫਿਲਮ 'ਚ ਫਰਹਾਨ ਅਖਤਰ, ਅਨਿਲ ਕਪੂਰ, ਪ੍ਰਿਅੰਕਾ ਚੋਪੜਾ, ਰਣਵੀਰ ਸਿੰਘ ਤੇ ਸ਼ੇਫਾਲੀ ਸ਼ਾਹ ਵੀ ਹੈ। ਇਹ ਫਿਲਮ ਪੰਜ ਜੂਨ ਨੂੰ ਰਿਲੀਜ਼ ਹੋਵੇਗੀ।
ਦਾਦੀ ਦੀ ਸਰਜਰੀ ਕਾਰਨ ਪ੍ਰਿਟੀ ਨਹੀਂ ਮਿਲ ਸਕੀ ਏ. ਬੀ. ਸੀ. ਡੀ. 2 ਦੇ ਸਿਤਾਰਿਆਂ ਨੂੰ
NEXT STORY