''ਮੈਡੀਟੇਸ਼ਨ ਭਾਵ ਧਿਆਨ ਲਗਾਉਣਾ, ਧਿਆਨ ਕਿਸ ਦੇ ਵੱਲ-ਪ੍ਰਮਾਤਮਾ ਵੱਲ। ਅੰਤਰ-ਧਿਆਨ ਹੋ ਕੇ ਪ੍ਰਮਾਤਮਾ ਨਾਲ ਲਿਵ ਲਗਾਉਣੀ ਪ੍ਰਮਾਤਮਾ ਨਾਲ ਸਿੱਧੀਆਂ ਗੱਲਾਂ ਕਰਨਾ, ਆਤਮਾ ਨੂੰ ਪਰਮ-ਆਤਮਾ ਨਾਲ ਮਿਲਾਉਣਾ ਹੀ ਮੈਡੀਟੇਸ਼ਨ ਜਾਂ ਧਿਆਨ ਲਗਾਉਣਾ ਹੈ ਪਰ ਅੱਜ ਦੇ ਭੱਜ-ਦੌੜ ਵਾਲੇ ਯੁੱਗ 'ਚ ਅਜਿਹਾ ਆਮ ਆਦਮੀ ਵਲੋਂ ਕੀਤਾ ਜਾਣਾ ਤਾਂ ਔਖਾ ਹੈ ਪਰ ਫਿਰ ਵੀ ਜੇਕਰ ਇੱਛਾਵਾਂ ਨੂੰ ਸੀਮਤ ਕਰਕੇ ਇਸ ਪਦਾਰਥਵਾਦੀ ਯੁੱਗ ਤੋਂ ਥੋੜ੍ਹਾ ਹਟ ਕੇ, ਮਨ 'ਤੇ ਕਾਬੂ ਪਾ ਕੇ ਯਤਨ ਕੀਤੇ ਜਾਣ ਤਾਂ ਧਿਆਨ ਲਗਾਉਣਾ ਸੰਭਵ ਹੈ।'' ਇਹ ਵਿਚਾਰ ਹਨ ਮੈਡੀਟੇਸ਼ਨ ਦੇ ਗਾਈਡ 'ਹੈਂਜੀ' ਦੇ। ਸੰਤ-ਮਹਾਤਮਾਵਾਂ ਦੀ ਪ੍ਰੇਰਨਾ ਸਦਕਾ 10-12 ਸਾਲ ਦੀ ਉਮਰ ਤੋਂ ਹੀ ਧਿਆਨ ਲਗਾਉਣ ਦੀ ਪ੍ਰੈਕਟਿਸ ਕਰਦੇ ਰਹਿਣ ਨਾਲ ਹੈਂਜੀ ਨੇ ਅੱਜ ਉਹ ਮੁਕਾਮ ਹਾਸਲ ਕਰ ਲਿਆ ਹੈ, ਜਿਸ ਅਨੁਭਵ ਨੂੰ ਉਹ ਦੁਨੀਆ ਨਾਲ ਸਾਂਝਾ ਕਰਨ ਲਈ ਇੰਨਾ ਉਤਾਵਲਾ ਹੈ ਕਿ ਆਪਣੇ ਕਰੋੜਾਂ ਦੇ ਬਿਜ਼ਨੈੱਸ ਵਿਚ ਪਿਤਾ ਦਾ ਸਾਥ ਦੇਣ ਦੇ ਨਾਲ-ਨਾਲ ਆਪਣਾ ਸਮਾਂ ਸਮਾਜ ਭਲਾਈ ਦੇ ਮੰਤਵ ਨਾਲ ਦੁਨੀਆ ਨੂੰ ਵੀ ਉਸ ਸੱਚ ਨਾਲ ਰੂ-ਬਰੂ ਕਰਾਉਣ ਲਈ ਆਤੁਰ ਹੈ। ਧਿਆਨ ਦੀ ਮਦਦ ਨਾਲ ਉਹ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣਾ ਚਾਹੁੰਦਾ ਹੈ। ਅੱਜ ਦੇ ਤਣਾਅ ਭਰੇ ਯੁੱਗ 'ਚ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਨਾ ਚਾਹੁੰਦਾ ਹੈ। ਹੈਂਜੀ ਅਨੁਸਾਰ ਪ੍ਰਮਾਤਮਾ ਨੇ ਜਿਸ-ਜਿਸ ਨੂੰ ਬਣਾਇਆ, ਉਸ ਨੂੰ ਮਨੁੱਖ ਲਈ ਸਮਝਣਾ ਵੀ ਜ਼ਰੂਰੀ ਹੈ। ਮਨੁੱਖ ਲਈ ਜ਼ਰੂਰੀ ਹੈ ਕਿ ਉਹ ਆਪਣਾ ਜੀਵਨ ਖੁਸ਼ੀਆਂ ਭਰਪੂਰ ਜੀਵੇ। ਹੈਂਜੀ ਅਨੁਸਾਰ ਮੈਡੀਟੇਸ਼ਨ ਨਾਲ ਸਰੀਰ ਅੰਦਰ ਇਕ ਅਜਿਹੀ ਊਰਜਾ ਪੈਦਾ ਹੁੰਦੀ ਹੈ, ਜਿਸ ਦੀ ਵਰਤੋਂ ਨਾਲ ਤੁਸੀਂ ਸਰੀਰਕ ਦੁੱਖ- ਤਕਲੀਫਾਂ ਬੀਮਾਰੀਆਂ 'ਤੇ ਕਾਬੂ ਪਾ ਕੇ ਸਿਹਤਮੰਦ ਬਣ ਸਕਦੇ ਹੋ। ਪ੍ਰਮਾਤਮਾ ਨਾਲ ਜੁੜ ਕੇ ਆਪਣੇ ਅੰਦਰ ਸ਼ਾਂਤੀ ਭਾਵ ਪੈਦਾ ਕਰ ਸਕਦੇ ਹੋ। ਪ੍ਰਮਾਤਮਾ ਤੋਂ ਆਤਮਿਕ ਸੰਦੇਸ਼ ਸਿੱਧੇ ਹਾਸਲ ਕਰ ਸਕਦੇ ਹੋ। ਇਸ ਪੜਾਅ ਨੂੰ ਅੰਗਰੇਜ਼ੀ 'ਚ ਇੰਟਰਾ-ਕਮਿਊਨੀਕੇਸ਼ਨ ਦਾ ਪੜਾਅ ਵੀ ਕਿਹਾ ਜਾ ਸਕਦਾ ਹੈ, ਜੋ ਸੰਤ-ਮਹਾਤਮਾ ਅਕਸਰ ਹਾਸਲ ਕਰ ਲੈਂਦੇ ਹਨ। ਹੈਂਜੀ ਨੇ ਆਪਣਾ ਇਕ 'ਧਿਆਨ ਆਸ਼ਿਆਨਾ' ਨਾਂ ਦਾ ਕੇਂਦਰ ਇਸੇ ਹੀ ਲੋਕ ਭਲਾਈ ਦੇ ਮੰਤਵ ਨਾਲ ਵਸੰਤ ਐਵੇਨਿਊ ਲੁਧਿਆਣਾ 'ਚ ਖੋਲ੍ਹਿਆ ਹੈ, ਜਿਸ ਦਾ ਉਦਘਾਟਨ ਹਾਲ ਹੀ 'ਚ ਸੈਂਕੜੇ ਲੋਕਾਂ ਦੀ ਹਾਜ਼ਰੀ 'ਚ ਕੀਤਾ ਗਿਆ ਤੇ ਲੋਕਾਂ ਨੂੰ ਮੈਡੀਟੇਸ਼ਨ ਦੇ ਪਹਿਲੇ ਪੜਾਅ ਦੀ ਐਕਸਰਸਾਈਜ਼ ਕਰਵਾਈ ਗਈ।
- ਰਵਿੰਦਰ ਨੰਨੜਾ
ਗੁਰਦੁਆਰਾ ਗੁੰਮਟਸਰ ਸਾਹਿਬ ਪਾਤਸ਼ਾਹੀ ਛੇਵੀਂ ਮਾੜੀ ਮਹਿਰਾਜ
NEXT STORY